ਬਾਦਲ ਪਿੰਡ ਵਿੱਚ ਫੜ੍ਹੀ ਨਕਲੀ ਸਰਾਬ ਫੈਕਟਰੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਆਪ ਵੱਲੋਂ ਲੰਬੀ ਥਾਣੇ ਦਾ ਘਿਰਾਓ

… ਪ੍ਰਕਾਸ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਕਰੀਬੀ ਸਰਾਬ ਸਮਗਲਰ, ਕਾਰਵਾਈ ਕਰੇ ਕੈਪਟਨ ਸਰਕਾਰ: ਆਪ
… ਮਾਝੇ ਵਿੱਚ ਨਕਲੀ ਸਰਾਬ ਨਾਲ ਹੋਈਆਂ ਮੌਤਾਂ ਵਰਗੇ ਹਾਦਸੇ ਦਾ ਇੰਤਜਾਰ ਕਿਉਂ ਕਰ ਰਹੀ ਹੈ ਸਰਕਾਰ
… ਜੇਕਰ ਤਰਨਤਾਰਨ, ਰਾਜਪੁਰਾ, ਘਨੌਰ ਅਤੇ ਹੋਰ ਥਾਵਾਂ ‘ਤੇ ਫੜੀਆਂ ਫੈਕਟਰੀਆਂ ਦੇ ਦੋਸੀਆਂ ਖਲਿਾਫ ਕਾਵਰਾਈ ਕੀਤੀ ਹੁੰਦੀ ਤਾਂ ਅੱਜ ਨਸਾ ਸਮਗੱਲਰਾਂ ਦੇ ਹੌਸਲੇ ਨਾ ਹੁੰਦੇ ਬੁਲੰਦ
… ਅਕਾਲੀ ਕਾਂਗਰਸੀ ਅੱਜ ਵੀ ਮਿਲ ਕੇ ਕਰ ਰਹੇ ਹਨ ਨਸੇ ਦਾ ਕਾਰੋਬਾਰ

ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ, 4 ਜੂਨ 2021 – ਬਾਦਲ ਪਿੰਡ ਵਿੱਚੋਂ ਨਜਾਇਜ ਸਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ‘ਚ ਕੈਪਟਨ ਸਰਕਾਰ ਵੱਲੋਂ ਦੋਸੀਆਂ ਖਲਿਾਫ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਲੰਬੀ ਥਾਣੇ ਦਾ ਘਿਰਾਓ ਕੀਤਾ ਅਤੇ ਦਿੱਲੀ ਮਲੋਟ ਹਾਈਵੇਅ ਜਾਮ ਕੀਤਾ ਗਿਆ। ਆਪ ਦੇ ਆਗੂਆਂ ਨੇ ਕੈਪਟਨ ਸਰਕਾਰ ਅਤੇ ਸਰਾਬ ਮਾਫੀਆ ਵਿਰੁੱਧ ਜਮ ਨੇ ਨਾਅਰੇਬਾਜੀ ਕੀਤੀ ਅਤੇ ਨਜਾਇਜ ਸਰਾਬ ਫੈਕਟਰੀ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਖਲਿਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਰਲਮਿਲ ਕੇ ਨਸਅਿਾਂ ਦਾ ਕਾਰੋਬਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਿੰਡ ਬਾਦਲ ਵਿਚੋਂ ਨਜਾਇਜ ਸਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੈਪਟਨ ਬਾਦਲ ਦੀ ਯਾਰੀ, ਪੰਜਾਬ ‘ਤੇ ਭਾਰੀ ਪੈ ਗਈ ਹੈ। ਕੈਪਟਨ ਸਰਕਾਰ ਵੇਲੇ ਵੱਡੀ ਗਿਣਤੀ ‘ਚ ਪੰਜਾਬ ਦੇ ਲੋਕ ਨਕਲੀ ਸਰਾਬ ਪੀ ਕੇ ਮਰ ਗਏ ਹਨ, ਪਰ ਸਰਾਬ ਮਾਫੀਆ ਖਲਿਾਫ ਸਰਕਾਰ ਵੱਲੋਂ ਕੋਈ ਕਾਵਰਾਈ ਨਹੀਂ ਕੀਤੀ ਗਈ।

ਆਪ ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਤਰਨਤਾਰਨ, ਰਾਜਪੁਰਾ, ਘਨੌਰ ਅਤੇ ਹੋਰ ਥਾਵਾਂ ‘ਤੇ ਫੜੀਆਂ ਨਕਲੀ ਸਰਾਬ ਫੈਕਟਰੀਆਂ ਦੇ ਦੋਸੀਆਂ ਖਲਿਾਫ ਕਾਵਰਾਈ ਕੀਤੀ ਹੁੰਦੀ ਤਾਂ ਅੱਜ ਸਰਾਬ ਮਾਫੀਆ ਦੇ ਹੌਸਲੇ ਬੁਲੰਦ ਨਾ ਹੁੰਦੇ। ਉਨ੍ਹਾਂ ਕਿਹਾ ਕਿ ਰਾਜਪੁਰਾ ਅਤੇ ਬਾਦਲ ਇਲਾਕੇ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਆਗੂ ਜਾਂ ਵਿਧਾਇਕ ਨਕਲੀ ਸਰਾਬ ਦੀਆਂ ਫੈਕਟਰੀਆਂ ਚਲਾ ਰਿਹਾ ਹੈ। ਬਾਦਲ ਪਿੰਡ ਦੀ ਸਰਾਬ ਫੈਕਟਰੀ ਚਲਾਉਣ ਵਾਲਾ ਬੰਦਾ ਬਾਦਲ ਪਰਿਵਾਰ ਦਾ ਰਿਸਤੇਦਾਰ ਤਾਂ ਨਹੀਂ। ਮੀਤ ਹੇਅਰ ਨੇ ਕਿਹਾ ਕਿ 2017 ‘ਚ ਛਪੀ ਖਬਰ ਤੋਂ ਪਤਾ ਚੱਲਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਿੰਡ ਵਾਲੀ ਨਕਲੀ ਸਰਾਬ ਫੈਕਟਰੀ ਵਾਲੀ ਜਮੀਨ ਦਾ ਮਾਲਕ ਦੱਸੇ ਜਾਂਦੇ ਵਿਅਕਤੀ ਖਲਿਾਫ ਇੱਕ ਵਿਜੀਲੈਂਸ ਜਾਂਚ ਕਰਨ ਦੇ ਆਦੇਸ ਦਿੱਤੇ ਸਨ, ਪਰ ਇਹ ਜਾਂਚ ਅੱਜ ਤੱਕ ਪੂਰੀ ਨਹੀਂ ਹੋਈ।

ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਸਵਾਲ ਕੀਤਾ ਕਿ ਬਾਦਲ ਪਿੰਡ ਵਿੱਚੋਂ ਫੜ੍ਹੀ ਗਈ ਨਕਲੀ ਸਰਾਬ ਦੀ ਫੈਕਟਰੀ ਦੇ ਮਾਲਕ ਤੇ ਪ੍ਰਬੰਧਕ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਹਨ, ਕਿਉਂ ਜੋ ਫੈਕਟਰੀ ਫੜ੍ਹੇ ਜਾਣ ਨੂੰ ਇੱਕ ਮਹੀਨੇ ਦਾ ਸਮਾਂ ਗੁਜਰ ਜਾਣ ‘ਤੇ ਵੀ ਕੈਪਟਨ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸੇ ਖਤਮ ਕਰਨ ਤੋਂ ਭੱਜ ਗਏ ਹਨ ਅਤੇ ਹੁਣ ਬਾਦਲ ਪਿੰਡ ਵਾਲੀ ਨਕਲੀ ਸਰਾਬ ਫੈਕਟਰੀ ਦੇ ਮਾਮਲੇ ਤੋਂ ਸਿੱਧ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਦੀ ਬੀ ਟੀਮ ਹੈ।

ਆਪ ਅਗੂਆਂ ਨੇ ਕਿਹਾ ਕਿ ਨਕਲੀ ਸਰਾਬ ਫੈਕਟਰੀ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕੌਣ ਰੋਕਿਆ ਰਿਹਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ ਰਹੇ ਆਗੂਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਸਰਾਬ, ਚਿੱਟਾ ਅਤੇ ਹੋਰ ਨਸਅਿਾਂ ਦੀ ਦਲਦਲ ਵਿੱਚ ਡੇਗ ਦਿੱਤਾ ਹੈ। ਆਪ ਆਗੂਆਂ ਨੇ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਪਿੰਡ ਬਾਦਲ ਵਾਲੀ ਨਕਲੀ ਸਰਾਬ ਫੈਕਟਰੀ ਦੀ ਜਾਂਚ ਕਰਵਾਈ ਜਾਵੇ ਅਤੇ ਜਿਸ ਬੰਦੇ ਦੇ ਨਾਂ ਫੈਕਟਰੀ ਵਾਲੀ ਜਮੀਨ ਹੈ ਅਤੇ ਫੈਕਟਰੀ ਚਲਾਉਣ ਵਾਲਿਆਂ ਖਲਿਾਫ ਸਖਤ ਕਾਰਵਾਈ ਕੀਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: Sant Jarnail Singh Bhindranwale ਦੇ ਸਾਥੀ ਦਾ ਧਾਕੜ ਇੰਟਰਵਿਊ, ਪਹਿਲੀ ਵਾਰ ਖੁੱਲ੍ਹੇ ਕਈ ਰਾਜ਼ !

ਐੱਨ.ਟੀ.ਐੱਸ.ਈ. ਦੀ ਮੁੱਢਲੀ ਪ੍ਰੀਖਿਆ ’ਚ 1.40 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ