ਲੁਧਿਆਣਾ, 5 ਜੂਨ 2021 – ਕਾਰਪੋਰੇਟ ਘਰਾਣਿਆਂ ਨੂੰ ਟੱਕਰ ਦੇਣ ਲਈ ਹੁਣ ਕਿਸਾਨਾਂ ਨੇ ਆਪਣੀਆਂ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਕਿਸਾਨ ਬਿਜ਼ਨੈੱਸਮੈਨ ਬਣਨਗੇ। ਇਸ ਦੀ ਸ਼ੁਰੂਆਤ ਲੁਧਿਆਣਾ ਦੇ ਆਲਮਗੀਰ ਤੋਂ ਹੋਈ ਜਿੱਥੇ ਕਿਸਾਨ ਹੱਟ ਦੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਹਰ ਪ੍ਰੋਡਕਟ ਕਿਸਾਨ 13-13 ਬਰੈਂਡ ਦਾ ਹੈ ਕਿਸਾਨਾਂ ਨੇ ਆਪਣਾ ਹੀ ਬਰੈਂਡ ਈਜਾਦ ਕਰ ਲਿਆ ਹੈ। ਉਹ ਵੀ ਭਾਰਤ ਸਰਕਾਰ ਦੁਆਰਾ ਪ੍ਰਮਾਣਿਤ।
ਇਸ ਸ਼ੋਅਰੂਮ ਦੀ ਖਾਸ ਗੱਲ ਇਹ ਹੈ ਕਿ ਸਾਰਾ ਸਾਮਾਨ ਬਾਜ਼ਾਰ ਨਾਲੋਂ ਸਸਤਾ ਅਤੇ ਆਰਗੈਨਿਕ ਮਿਲੇਗਾ। ਕਿਸਾਨਾਂ ਦਾ ਟੀਚਾ ਹੈ ਕਿ ਪੂਰੇ ਪੰਜਾਬ ਭਰ ਵਿੱਚ ਪੰਜ ਹਜ਼ਾਰ ਅਜਿਹੇ ਕਿਸਾਨ ਹੱਟ ਬਣਾਏ ਜਾਣ। ਜਿਸ ਤੋਂ ਬਾਅਦ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਕਿਸਾਨ ਹੱਟ ਦੇ ਮੁੱਖ ਪ੍ਰਬੰਧਕਾਂ ਨੇ ਇਥੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਕਾਰਪੋਰੇਟ ਘਰਾਣਿਆਂ ਨੂੰ ਮਾਤ ਦੇਣਾ ਹੈ ਕਿਉਂਕਿ ਧਰਨੇ ਲਾ ਕੇ ਮਸਲੇ ਦਾ ਹੱਲ ਨਹੀਂ ਹੋਵੇਗਾ। ਜੇਕਰ ਕਾਰਪੋਰੇਟਾਂ ਨੂੰ ਮਾਤ ਪਾਉਂਦੀ ਹੈ ਤਾਂ ਉਨ੍ਹਾਂ ਦੇ ਤਰੀਕੇ ਨਾਲ ਉਨ੍ਹਾਂ ਨੂੰ ਹਰਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕ ਆਮ ਕਿਸਾਨ ਪਿੰਡਾਂ ਤੋਂ ਬਹੁਤ ਹੀ ਘੱਟ ਖਰਚੇ ਤੇ ਇਸਦੀ ਸ਼ੁਰੂਆਤ ਕਰ ਸਕਦੇ ਹਨ। ਜਿਸ ਨਾਲ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲੇਗਾ।