ਮਿਲਖਾ ਸਿੰਘ ਦੀ ਸਿਹਤ ‘ਚ ਹੋ ਰਿਹਾ ਸੁਧਾਰ

ਚੰਡੀਗੜ੍ਹ, 5 ਜੂਨ 2021 – ਭਾਰਤੀ ਦੋੜਾਕ ਮਿਲਖਾ ਸਿੰਘ ਦੀ ਸਿਹਤ ਠੀਕ ਹੈ। ਉਨ੍ਹਾਂ ਦੇ ਪੁੱਤਰ ਜੀਵ ਮਿਲਖਾ ਸਿੰਘ ਦੇ ਅਨੁਸਾਰ ਮਿਲਖਾ ਸਿੰਘ ਦੀ ਸਥਿਤੀ ਸਥਿਰ ਹੈ ਅਤੇ ਪੀ.ਜੀ.ਆਈ.ਐਮ.ਈ.ਆਰ. ਦੇ ਆਈ.ਸੀ.ਯੂ. ਵਿਚ ਆਕਸੀਜਨ ‘ਤੇ ਉਹ ਹਨ। ਫਲਾਇੰਗ ਸਿੱਖ ਮਿਲਖਾ ਸਿੰਘ ਬਾਰੇ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮਿਲਖਾ ਸਿੰਘ ਬੀਤੇ ਦਿਨੀਂ ਕਰੋਨਾ ਪਾਜ਼ੀਟਿਵ ਆਏ ਸੀ ਅਤੇ ਪੀਜੀਆਈ ਹਸਪਤਾਲ ਵਿਚ ਆਈਸੀਯੂ ਵਾਰਡ ਵਿੱਚ ਭਰਤੀ ਹੋਏ ਸਨ।

ਇਹਨਾਂ ਸਾਰੀਆਂ ਅਫ਼ਵਾਹਾਂ ਤੋਂ ਬਾਅਦ ਪੀ ਜੀ ਆਈ ਵੱਲੋਂ ਮਿਲਖਾ ਸਿੰਘ ਦਾ ਮੈਡੀਕਲ ਬੁਲਿਟਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਡਾਕਟਰਾਂ ਨੇ ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ ਬਾਰੇ ਪੁਸ਼ਟੀ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਮਿਲਖ਼ਾ ਸਿੰਘ ਦੀ ਸਿਹਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ ਅਤੇ ਤਿੰਨ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤਯਾਬੀ ਲਈ ਕੰਮ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Rolls-Royce ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਲਗਜ਼ਰੀ ਤੇ ਮਹਿੰਗੀ ਕਾਰ

ਪ੍ਰਾਈਵੇਟ ਹਸਪਤਾਲਾਂ ਤੋਂ ਵੈਕਸੀਨ ਵਾਪਸ ਲੈਣ ਦੇ ਹੁਕਮਾਂ ਤੋਂ ਸਿੱਧ ਹੋਇਆ ਕਿ ਕੈਪਟਨ ਸਰਕਾਰ ਨੇ ਕੀਤਾ ਵੱਡਾ ਵੈਕਸੀਨ ਘੁਟਾਲਾ: ਚੀਮਾ