ਕੋਰੋਨਾ ਕੇਅਰ ਸੈਂਟਰ ਵਿੱਚ ਬਣੀ ਵੀਡੀਓ ਨੂੰ 6 ਜੂਨ ਨਾਲ ਜੋੜ ਕੇ ਮਨਜੀਤ ਜੀ ਕੇ ਨੇ ਕੌਮ ਨਾਲ ਧਰੋਹ ਕਮਾਇਆ : ਕਾਲਕਾ

  • ਕਿਹਾ ਕਿ ਲਾਸ਼ਾਂ ‘ਤੇ ਰਾਜਨੀਤੀ ਕਰਨਾ ਤੇ ਹੁਣ ਲੁੱਟਾਂ ਖੋਹਾਂ ਵਾਸਤੇ ਆਪਣੀ ਪਾਰਟੀ ਦੇ ਆਗੂਆਂ ਨੂੰ ਉਤਸ਼ਾਹਿਤ ਕਰਨਾ ਜੀ ਕੇ ਦਾ ਕੰਮ

ਨਵੀਂ ਦਿੱਲੀ, 8 ਜੂਨ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਵਿਚ ਬਣੀ ਵੀਡੀਓ ਨੁੰ 6 ਜੂਨ ਦੇ ਘੱਲੂਘਾਰਾ ਦਿਵਸ ਨਾਲ ਜੋੜ ਕੇ ਮਨਜੀਤ ਸਿੰਘ ਜੀ ਕੇ ਨੇ ਸਿੱਖ ਕੌਮ ਨਾਲ ਬਹੁਤ ਵੱਡਾ ਧਰੋਹ ਕਮਾਇਆ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਨੇ ਦੱਸਿਆ ਕਿ ਇਹ ਵੀਡੀਓ 10 ਦਿਨ ਪਹਿਲਾਂ ਕੋਰਨਾ ਕੇਅਰ ਸੈਂਟਰ ਵਿਚ ਡਾਕਟਰਾਂ ਵੱਲੋਂ ਥੈਰੇਪੀ ਵਜੋਂ ਬਣਾਈ ਸੀ ਪਰ ਛੇ ਮਿੰਟ ਦੀ ਹੀ ਵੀਡੀਓ ਬਣੀ ਸੀ ਤਾਂ ਕਮੇਟੀ ਪ੍ਰਬੰਧਕਾਂ ਨੁੰ ਪਤਾ ਲੱਗਣ ‘ ਤੇ ਉਹਨਾਂ ਨੇ ਤੁਰੰਤ ਨਾ ਸਿਰਫ ਇਹ ਰੋਕੀ ਬਲਕਿ ਡਾਕਟਰਾਂ ਨੁੰ ਇਹ ਵੀ ਦੱਸਿਆ ਕਿ ਅਜਿਹਾ ਨਹੀਂ ਕਰਨਾ। ਉਹਨਾਂ ਦੱਸਿਆ ਕਿ ਕੋਰੋਨਾ ਕੇਅਰ ਸੈਂਟਰ ਵਿਚ ਗੁਰਬਾਣੀ ਸ਼ਬਦਾਂ ਦੇ ਨਾਲ ਮਰੀਜ਼ਾਂ ਦੇ ਮਨ ਪੱਕੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਫਿਰ ਵੀ ਬਤੌਰ ਪ੍ਰਬੰਧਕ ਜੋ ਕੁਝ ਵੀ ਹੋਇਆ ਜੇਕਰ ਉਸ ਨਾਲ ਕਿਸੇ ਦੇ ਮਨ ਨੁੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ।

ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਨੇ ਕੋਰੋਨਾ ਕਾਲ ਵਿਚ ਲਾਸ਼ਾਂ ‘ਤੇ ਰਾਜਨੀਤੀ ਕੀਤੀ ਹੈ। ਪਹਿਲਾਂ ਉਹਨਾਂ ਕੰਸੈਂਟ੍ਰੇਟਰਾਂ ਦਾ ਵਿਰੋਧ ਕੀਤਾ ਸੀ ਤੇ ਹੁਣ ਇਸ ਮਾਮਲੇ ਨੁੰ ਵਧਾ ਚੜਾ ਕੇ ਪੇਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਵੱਲੋਂ ਕੋਰੋਨਾ ਕੇਅਰ ਸੈਂਟਰ ਦਾ ਨਾਂ ਲੈਣ ਦੀ ਥਾਂ ਗੁਰਦੁਆਰਾ ਸਾਹਿਬ ਦਾ ਨਾਂ ਲੈਣਾ ਹੀ ਉਹਨਾਂ ਦੀ ਘਟੀਆ ਰਾਜਨੀਤੀ ਨੁੰ ਬੇਨਕਾਬ ਕਰਦਾ ਹੈ।

ਉਹਨਾਂ ਕਿਹਾ ਕਿ 10 ਮਈ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ‘ਤੇ ਕੋਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਗਿਆ, ਉਸ ਦਿਨ ਤੋਂ ਸਾਡੇ ਵਿਰੋਧੀਆਂ ਵੱਲੋਂ ਕੋਈ ਨਾ ਕੋਈ ਦੋਸ਼ ਲਾਉਣ ਦਾ ਦੌਰ ਸ਼ੁਰੂ ਹੋਇਆ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਕੋਰੋਨਾ ਕੇਅਰ ਸੈਂਟਰ ਸ਼ੁਰੂ ਕੀਤਾ ਗਿਆ, ਦੁਨੀਆਂ ਭਰ ਵਿਚ ਇਸਦੀ ਸ਼ਲਾਘਾ ਕੀਤੀ ਗਈ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਉੱਤਮ ਉਪਰਾਲਾ ਹੈ ਕਿਉਂਕਿ ਲੋਕ ਹਸਪਤਾਲਾਂ ਵਿਚ ਬੈਡਾਂ ਤੇ ਆਕਸੀਜ਼ਨ ਦੀ ਘਾਟ ਕਾਰਨ ਮਰ ਰਹੇ ਸਨ ਤੇ ਆਕਸੀਜ਼ਨ ਕੰਸੈਂਟ੍ਰੇਟਰ ਤੇ ਸਿਲੰਡਰ ਨਹੀਂ ਮਿਲ ਰਹੇ ਸਨ।

ਉਹਨਾਂ ਕਿਹਾ ਕਿ ਸੈਂਟਰ ਸ਼ੁਰੂ ਕਰਨ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਨੇ ਜੋ ਉਪਰਾਲਾ ਕੀਤਾ, ਉਸਦੀ ਸਰਕਾਰਾਂ ਤੇ ਸੰਗਤਾਂ ਨੇ ਵਡਿਆਈ ਕੀਤੀ। ਪਿਛਲੇ ਤਕਰੀਬਨ ਇਕ ਮਹੀਨੇ ਵਿਚ ਕੋਈ ਵੀ ਅਜਿਹਾ ਇਕ ਵੀ ਕੇਸ ਖਰਾਬ ਨਹੀਂ ਹੋਇਆ ਤੇ ਸਾਡਾ ਲਿੰਕੇਜ ਐਲ ਐਨ ਜੇ ਪੀ ਹਸਪਤਾਲ ਨਾਲ ਹੋਣ ਕਾਰਨ ਗੰਭੀਰ ਮਰੀਜ਼ਾਂ ਨੁੰ ਹੋਰ ਪਾਸੇ ਨਹੀਂ ਭੇਜਣਾ ਪਿਆ।

ਉਹਨਾਂ ਕਿਹਾ ਕਿ ਅਸੀਂ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ ਜਿਸਨੇ ਸਾਨੂੰ ਮੈਡੀਕਲ ਟੀਮ ਪ੍ਰਦਾਨ ਕੀਤੀ।
ਉਹਨਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਵੀਡੀਓ ਨੁੰ ਗੰਦੀ ਰਾਜਨੀਤੀ ਕਰਨ ਵਾਸਤੇ ਵਰਤਿਆ ਗਿਆ, ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਇਹ ਗੱਲ 9-10 ਦਿਨ ਪੁਰਾਣੀ ਹੈ ਅਤੇ ਇਸ ਗੱਲ ਨੂੰ 6 ਜੂਨ ਨਾਲ ਜੋੜਨ ਦੀ ਕੋਸ਼ਿਸ਼ ਸਾਡੇ ਵਿਰੋਧੀਆਂ ਨੇ ਕੀਤੀ ਤੇ ਦਿੱਲੀ ਕਮੇਟੀ ਦੇ ਕਾਰਜਾਂ ਨੁੰ ਭੰਡਣ ਦੀ ਕੋਸ਼ਿਸ਼ ਕੀਤੀ ਇਸ ਤੋਂ ਮਾੜੀ ਕੋਈ ਗੱਲ ਹੋ ਨਹੀਂ ਸਕਦੀ।

ਉਹਨਾਂ ਕਿਹਾ ਕਿ ਡਾਕਟਰਾਂ ਨੇ ਕਿਸੇ ਵੀ ਮੰਦੀ ਭਾਵਨਾ ਨਾਲ ਠੇਸ ਪਹੁੰਚਾਉਣ ਦੇ ਮਕਸਦ ਨਾਲ ਅਜਿਹਾ ਨਹੀਂ ਕੀਤੀ। ਉਹਨਾਂ ਕਿਹਾ ਕਿ ਅਸੀਂ ਯਕੀਨੀ ਬਣਾਇਆ ਹੈ ਕਿ ਮੁੜ ਅਜਿਹੀ ਗੱਲ ਨਾ ਹੋਵੇ।

ਮਨਜੀਤ ਸਿੰਘ ਜੀ ਕੇ ਦੀ ਜਾਗੋ ਪਾਰਟੀ ਦੇ ਆਗੂ ਤੇ ਕਮੇਟੀ ਚੋਣਾਂ ਦੇ ਉਮੀਦਵਾਰ ਸੱਜਣ ਸਿੰਘ ਦੇ ਲੁੱਟ ਖੋਹ ਮਾਮਲੇ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਉਣ ਬਾਰੇ ਸਰਦਾਰ ਕਾਲਕਾ ਨੇ ਕਿਹਾ ਕਿ ਡੇਢ ਮਹੀਨੇ ਪਹਿਲਾਂ ਸੱਜਣ ਸਿੰਘ ਨੂੰ ਕਿਹਾ ਗਿਆ ਸੀ ਕਿ ਉਹ ਫੰਡ ਪਾਰਟੀ ਵਾਸਤੇ ਲੈ ਕੇ ਆਵੇ ਭਾਵੇਂ ਲੁੱਟ ਖੋਹ ਕਰ ਕੇ ਲਿਆਵੇ। ਉਸਨੁੰ ਇਹ ਵੀ ਕਿਹਾ ਗਿਆ ਸੀ ਕਿ ਚੋਣਾਂ ਵਿਚ ਸਾਡੀ ਕਮੇਟੀ ਆ ਰਹੀ ਹੈ ਤੇ ਉਸਨੁੰ ਗੋਲਕ ਕਮੇਟੀ ਤੇ ਪਰਚੇਜ਼ ਕਮੇਟੀ ਦਾ ਕੰਮ ਸੌਂਪਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਲਈ ਅਸੀਂ ਜਥੇਦਾਰ ਸ੍ਰੀਅਕਾਲ ਤਖਤ ਸਾਹਿਬ ਨੁੰ ਵੀ ਅਪੀਲ ਕਰ ਰਹੇ ਹਾਂ ਤੇ ਪੁਲਿਸ ਸ਼ਿਕਾਇਤ ਵੀ ਦਰਜ ਕਰਵਾ ਰਹੇ ਹਾਂ ਕਿ ਸਾਰੇ ਮਾਮਲੇ ਦੀ ਵਿਸਥਾਰਤ ਜਾਂਚ ਕੀਤੀ ਜਾਵੇ ਕਿ ਇਸਨੂੰ ਲੁੱਟ ਖੋਹ ਦਾ ਕੰਮ ਕਿਸਨੇ ਸੌਂਪਿਆ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਕਮੇਟੀ ਜੇਕਰ ਜੰਮੂ ਕਸ਼ਮੀਰ ਤੇ ਆਸਾਮ ਵਿਚ ਆਕਸੀਜ਼ਨ ਕੰਸੈਂਟ੍ਰੇਟਰ ਭੇਜ ਸਕਦੀ ਹੈ ਤਾਂ ਫਿਰ ਪੰਜਾਬ ਵਿਚ ਕਿਉਂ ਨਹੀਂ ਭੇਜ ਸਕਦੀ।
ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਸ਼ਾਇਦ ਇਹ ਭੁੱਲ ਰਹੇ ਹਨ ਕਿ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 10 ਕਰੋੜ ਰੁਪਏ ਦਿੱਲੀ ਕਮੇਟੀ ਨੂੰ ਦਿੱਤੇ ਸਨ। ਇਹੀ ਨਹੀਂ ਬਲਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਨ ਕਰਨ ਵਾਸਤੇ ਨਾਭਾ ਹਾਊਸ ਦੀ ਕੀਮਤੀ ਜ਼ਮੀਨ ਵੀ ਕਮੇਟੀ ਨੁੰ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੈਕਸੀਨ ਤੋਂ ਬਾਅਦ ਕੈਪਟਨ ਸਰਕਾਰ ਨੇ ਫਤਿਹ ਕਿੱਟ ਖਰੀਦਣ ਵਿੱਚ ਕੀਤਾ ਵੱਡਾ ਘੁਟਾਲਾ: ਆਪ

ਪਾਕਿਸਤਾਨ ‘ਚ ਹੋਏ ਗੈਸ ਸਿਲੰਡਰ ਧਮਾਕੇ ‘ਚ 8 ਦੀ ਮੌਤ