ਚੰਡੀਗੜ੍ਹ, 8 ਜੂਨ 2021 – ਪੰਜਾਬੀ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਊਂਟ ਨੂੰ ਭਾਰਤ ਸਰਕਾਰ ਦੀ ਅਪੀਲ ਉੱਤੇ ਵਿਥਹੈਲਡ ਕਰ ਦਿੱਤਾ ਗਿਆ ਹੈ ਯਾਨਿ ਉਸ ਉੱਤੇ ਰੋਕ ਲਗਾ ਦਿੱਤੀ ਗਈ ਹੈ। ਉਸ ਦਾ ਅਕਾਊਂਟ ਖੋਲ੍ਹਣ ‘ਤੇ ਇਹ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਅਕਾਊਂਟ ਰੋਕ ਦਿੱਤਾ ਗਿਆ ਹੈ। ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਕਿਸਾਨਾਂ ਦੇ ਹੱਕ ਵਿਚ ਅਤੇ 84 ਦੇ ਬਾਰੇ ਵਿਚ ਬੋਲਣ ਲਈ ਉਸ ਦਾ ਟਵਿੱਟਰ ਅਕਾਊਂਟ ਬਲਾਕ ਕੀਤਾ ਗਿਆ।
ਜੈਜ਼ੀ ਬੀ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ, “ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।”