ਨਵੀਂ ਦਿੱਲੀ, 8 ਜੂਨ 2021 – 5G Technology ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ ਕਿ ਇਹ ਮਨੁੱਖੀ ਸਿਹਤ ‘ਤੇ ਮਾੜਾ ਅਸਰ ਪਾਉਂਦਾ ਹੈ। ਇਸ ਤੋਂ ਬਿਨਾ ਸੋਸ਼ਲ ਮੀਡੀਆ ‘ਤੇ ਇਹ ਮੈਸੇਜ ਵੀ ਵਾਇਰਲ ਹੋ ਰਿਹਾ ਹੈ ਕਿ ਜੋ ਹੁਣ ਕੋਰੋਨਾ ਦੀ ਦੂਜੀ ਲਹਿਰ ਚੱਲ ਚੱਲ ਰਹੀ ਹੈ ਉਹ ਵਿੱਚ ਵੀ 5G Technology ਕਾਰਨ ਹੈ। ਪਰ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਲੈ ਵੱਖ ਵੱਖ ਦੇਸ਼ ਆਪਣਾ ਸਪਸ਼ਟੀਕਰਨ ਦੇ ਚੁੱਕੇ ਹਨ ਕੇ 5G Technology ਦਾ ਕੋਰੋਨਾ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਨਾ ਇਸ ਦਾ ਕੋਈ ਵੀ ਮਾੜਾ ਅਸਰ ਮਨੁੱਖੀ ਸਿਹਤ ‘ਤੇ ਪੈਂਦਾ ਹੈ।
ਜਿਸ ਨੂੰ ਲੈ ਕੇ ਹੁਣ ਸੈਲਿਊਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀਓਏਆਈ) ਨੇ ਕਿਹਾ ਹੈ ਕਿ 5G ਟੈਕਨਾਲੋਜੀ ਦੇ ਮਾੜੇ ਸਿਹਤ ਪ੍ਰਭਾਵਾਂ ਬਾਰੇ ਪੈਦਾ ਹੋਈਆਂ ਚਿੰਤਾਵਾਂ ਪੂਰੀ ਤਰ੍ਹਾਂ ਝੂਠ ਹਨ। ਇਹ ਕਿਸੇ ਵੀ ਤਰਾਂ ਨਾਲ ਮਨੁੱਖੀ ਸਿਹਤ ਲਈ ਹਾਨੀਕਾਰਕ ਨਹੀਂ ਹੈ। ਹੁਣ ਤੱਕ ਜੋ ਵੀ ਸਬੂਤ ਉਪਲਬਧ ਹਨ ਇਹ ਦਰਸਾਉਂਦੇ ਹਨ ਕਿ ਅਗਲੀ ਪੀੜ੍ਹੀ ਦੀ ਤਕਨਾਲੋਜੀ ਪੂਰੀ ਤਰ੍ਹਾਂ ਸੁਰੱਖਿਅਤ ਹੈ।