ਲੁਧਿਆਣਾ, 9 ਜੂਨ 2021 – ਸੋਸ਼ਲ ਮੀਡੀਆ ਤੇ ਲੁਧਿਆਣਾ ਪੁਲਿਸ ਦੇ ਮੁਲਾਜ਼ਮ ਅਸ਼ੋਕ ਚੌਹਾਨ ਦੀ ਇੱਕ ਵੀਡੀਓ ਵਾਇਰਲ ਰਹੀ ਹੈ। ਇਸ ਵੀਡੀਓ ਦੇ ਵਿਚ ਏ ਐਸ ਆਈ ਅਸ਼ੋਕ ਚੌਹਾਨ ਇਕ ਗ਼ਰੀਬ ਵਿਅਕਤੀ ਦੀ ਸੇਵਾ ਕਰਦੇ ਨੇ ਉਸ ਨੂੰ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਨਹਿਲਾਇਆ ਜਾਂਦਾ ਹੈ ਫਿਰ ਚੰਗੇ ਕੱਪੜੇ ਪੁਆਏ ਜਾਂਦੇ ਨੇ ਉਸਦੇ ਵਾਲਾਂ ਦੀ ਕਟਿੰਗ ਕੀਤੀ ਜਾਂਦੀ ਹੈ ਅਤੇ ਫਿਰ ਉਸ ਨੂੰ ਖਾਣਾ ਖਵਾਉਣ ਤੋਂ ਬਾਅਦ ਕੁਝ ਪੈਸੇ ਦਿੱਤੇ ਜਾਂਦੇ ਨੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕੇ।
ਪੰਜਾਬ ਪੁਲਿਸ ਦੀ ਇਹ ਦਰਿਆਦਿਲੀ ਸੋਸ਼ਲ ਮੀਡੀਆ ਤੇ ਲੋਕ ਖੂਬ ਸ਼ੇਅਰ ਕਰ ਰਹੇ ਹਨ ਇਸ ਬਾਰੇ ਅਸ਼ੋਕ ਚੌਹਾਨ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਪੁਲਿਸ ਦਾ ਫ਼ਰਜ਼ ਹੈ ਅਤੇ ਜੇਕਰ ਆਪਣੀ ਡਿਊਟੀ ਦੇ ਨਾਲ ਸਮਾਂ ਕੱਢ ਕੇ ਕਿਸੇ ਮਜਬੂਰ ਦੀ ਸੇਵਾ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਉਸ ਨੇ ਅੱਗੇ ਦੱਸਿਆ ਕੇ ਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਹੁੰਦੀ ਹੈ। ਉੱਥੇ ਇਹ ਸ਼ਖ਼ਸ ਅਕਸਰ ਹੀ ਪੁਲ ਦੇ ਹੇਠਾਂ ਬੈਠਾ ਉਨ੍ਹਾਂ ਨੂੰ ਰੋਜ਼ ਵਿਖਾਈ ਦਿੰਦਾ ਸੀ ਅਤੇ ਇਕ ਦਿਨ ਉਨ੍ਹਾਂ ਨੇ ਉਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਦਿਹਾੜੀ ਕਰਦਾ ਸੀ ਅਤੇ ਪੈਰ ਵਿੱਚ ਸੱਟ ਲੱਗਣ ਕਰਕੇ ਹੁਣ ਉਹ ਕੰਮਕਾਰ ਕਰਨ ਚ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਉਸ ਦੀ ਹਾਲਤ ਇੰਨੀ ਖਸਤਾ ਸੀ ਕਿ ਉਸ ਦੇ ਕੋਲ ਜਾਣਾ ਵੀ ਕੋਈ ਨਹੀਂ ਚਾਹੁੰਦਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਉਸ ਦੀ ਮਦਦ ਕੀਤੀ।
ਅਸ਼ੋਕ ਕੁਮਾਰ ਦੀ ਇਹ ਵੀਡੀਓ ਲੋਕ ਸੋਸ਼ਲ ਮੀਡੀਆ ਤੇ ਪਸੰਦ ਕਰ ਰਹੇ ਹਨ ਅਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਵੱਲੋਂ ਵੀ ਇਸ ਨੂੰ ਆਪਣੇ ਅਧਿਕਾਰਕ ਪੇਜ ਤੇ ਸ਼ੇਅਰ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਸਖ਼ਤ ਰਵੱਈਏ ਕਰਕੇ ਅਕਸਰ ਲੋਕਾਂ ਨੂੰ ਮਲਾਲ ਰਹਿੰਦਾ ਹੈ ਪਰ ਅਸ਼ੋਕ ਚੌਹਾਨ ਦੀ ਇਹ ਦਰਿਆਦਿਲੀ ਲੋਕ ਖੂਬ ਪਸੰਦ ਕਰ ਰਹੇ ਹਨ।