ਕੈਲੀਫੋਰਨੀਆ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਗਈ ਤਿੰਨ ਬੱਚੀਆਂ ਦੀ ਜਾਨ

ਕੈਲੀਫੋਰਨੀਆ, 10 ਜੂਨ 2021 – ਕੈਲੀਫੋਰਨੀਆ ਵਿੱਚ ਸ਼ਨੀਵਾਰ ਰਾਤ ਨੂੰ ਹੋਏ ਇੱਕ ਹਿੱਟ ਐਂਡ ਰਨ ਸੜਕ ਹਾਦਸੇ ਵਿੱਚ ਤਿੰਨ ਮਿਡਲ ਸਕੂਲ ਲੜਕੀਆਂ ਦੀ ਮੌਤ ਅਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ। ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਸਾਊਥ ਕੈਲੀਫੋਰਨੀਆ ‘ਚ ਸੜਕ ‘ਤੇ ਤੁਰਦੇ ਸਮੇਂ ਇੱਕ ਗੱਡੀ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ।

ਪੁਲਿਸ ਵੱਲੋਂ ਇਸ ਸ਼ੱਕੀ ਹਿੱਟ-ਐਂਡ-ਰਨ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰ ਨੌਜਵਾਨ ਲੜਕੀਆਂ ਜਿਨ੍ਹਾਂ ਵਿੱਚੋਂ ਦੋ ਵੀਲ੍ਹ ਚੇਅਰਜ਼ ਉੱਤੇ ਸਨ , ਕੈਂਪ ਰਾਕ ਰੋਡ ‘ਤੇ ਪੈਦਲ ਜਾ ਰਹੀਆਂ ਸਨ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਨੇ ਉਹਨਾਂ ਨੂੰ ਪਿਛਲੇ ਪਾਸੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਤਿੰਨ ਲੜਕੀਆਂ ਦੀ ਮੌਤ ਅਤੇ ਇੱਕ ਗੰਭੀਰ ਜ਼ਖਮੀ ਹੋ ਗਈ।

ਜਾਣਕਾਰੀ ਅਨੁਸਾਰ ਤਿੰਨ ਕੁੜੀਆਂ ਵਿਲੋ ਸੈਂਚੇਜ਼ (11), ਡੇਟੋਨਾ ਬ੍ਰੋਨਸ (12) ਅਤੇ ਸੈਂਡਰਾ ਮਾਈਜ਼ਰ (13) ਦੀ ਮੌਕੇ ‘ਤੇ ਮੌਤ ਹੋ ਗਈ। ਜਦੋਂ ਕਿ 14 ਸਾਲਾ ਨੈਟਲੀ ਕੋਲ ਨੂੰ ਗੰਭੀਰ ਹਾਲਤ ਵਿੱਚ ਲੋਮਾ ਲਿੰਡਾ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦੇਹਾਂਤ

ਪੰਜਾਬ ਦੇ ਐਮ ਪੀਜ਼ ਨੇ ਕੈਪਟਨ ਅਮਰਿੰਦਰ ਨਾਲ ਕੀਤੀ ਮੁਲਾਕਾਤ, 2022 ਦੀਆਂ ਚੋਣਾਂ ਦੀ ਰਣਨੀਤੀ ‘ਤੇ ਵਿਚਾਰ ਵਟਾਂਦਰੇ ਕੀਤੇ