ਨਵੀਂ ਦਿੱਲੀ, 10 ਜੂਨ 2021 – ਪੰਜਾਬ ਕਾਂਗਰਸੀ ਖਾਨਜੰਗੀ ਬਾਰੇ ਦਿੱਲੀ ਹਾਈਕਮਾਨ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪੰਜਾਬ ਦੇ ਲੀਡਰਾਂ ਨਾਲ ਗੱਲਬਾਤ ਕਰਕੇ ਰਿਪੋਰਟ ਅੱਜ ਕੇਂਦਰੀ ਹਾਈ ਕਮਾਂਡ ਨੂੰ ਸੌਂਪ ਦਿੱਤੀ ਗਈ ਹੈ। ਇਹ ਰਿਪੋਰਟ ਸਾਰੇ ਲੀਡਰਾਂ ਦੀ ਆਮ ਰਾਏ ‘ਤੇ ਬਣਾਈ ਗਈ ਹੈ।
ਇਸ ਤੋਂ ਬਿਨਾ ਪੰਜਾਬ ਕਾਂਗਰਸ ਕਮੇਟੀ ਦੇ ਮੈਂਬਰ ਜੇਪੀ ਅਗਰਵਾਲ ਆਏ ਮੱਲੀਕਾਰਜੁਨ ਖੜਗੇ ਨੇ ਵੀ ਕਿਹਾ ਕਿ ਰਿਪੋਰਟ ਗੁਪਤ ਹੈ ਅਤੇ ਪਾਰਟੀ ਹਾਈ ਕਮਾਨ ਤੱਕ ਪਹੁੰਚ ਗਈ ਹੈ। ਪਿਛਲੇ ਦਿਨਾਂ ਵਿਚ ਮੀਟਿੰਗਾਂ ਵਿਚ ਜੋ ਕੁਝ ਹੋਇਆ ਹੈ, ਉਹੀ ਲਿਖਿਆ ਗਿਆ ਹੈ। ਅਸੀਂ ਆਪਣੀ ਰਿਪੋਰਟ ਬਣਾ ਕੇ ਹਾਈ ਕਮਾਨ ਨੂੰ ਸੌਂਪ ਦਿੱਤੀ ਹੈ, ਹੁਣ ਇਸ ਬਾਰੇ ਫੈਸਲਾ ਹਾਈ ਕਮਾਂਡ ਦੇਖੇਗਾ।
ਕਮੇਟੀ ਦੇ ਮੈਂਬਰਾਂ ਨੇ ਕਿਹਾ ਕੇ ਲੀਡਰਾਂ ‘ਚ ਕੋਈ ਬਹੁਤੇ ਵੱਡੇ ਮੱਤਭੇਦ ਨਹੀਂ ਹਨ, ਮਾਮੂਲੀ ਪਰੇਸ਼ਾਨੀਆਂ ਹਨ ਉਹ ਦੂਰ ਹੋ ਜਾਣਗੀਆਂ।