ਰਾਏਪੁਰ, 11 ਜੂਨ 2021 – ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ‘ਚ ਇੱਕ ਔਰਤ ਵੱਲੋਂ ਆਪਣੀਆਂ 5 ਧੀਆਂ ਸਮੇਤ ਨੇ ਤੇਜ਼ ਰਫ਼ਤਾਰ ਰੇਲ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਰਤਕਾਂ ਦੀ ਪਹਿਚਾਣ ਉਮਾ ਸਾਹ (45), ਉਸ ਦੀਆਂ ਧੀਆਂ ਅੰਨਪੂਰਨਾ (18), ਯਸ਼ੋਦਾ (16), ਭੂਮਿਕਾ (14), ਕੁਮਕੁਮ (12) ਅਤੇ ਤੁਲਸੀ (10) ਵਜੋਂ ਹੋਈ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਾਸ਼ਾਂ ਬਰਾਮਦ ਕਰ ਕੇ ਪੋਸਟਮਾਰਟਮ ਕਰਵਾਇਆ ਗਿਆ। ਇਹ ਘਟਨਾ ਵੀਰਵਾਰ ਸਵੇਰੇ ਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਿਰਤਕ ਉਮਾ ਸਾਹ ਦਾ ਰਾਤ ਨੂੰ ਆਪਣੇ ਪਤੀ ਨਾਲ ਝਗੜਾ ਹੋਇਆ ਅਤੇ ਉਹ ਆਪਣੇ ਬੱਚਿਆਂ ਨੂੰ ਉੱਥੋਂ ਲੈ ਕੇ ਚਲੀ ਗਈ ਸੀ। ਬਾਅਦ ‘ਚ ਉਹਨਾਂ ਦੀਆਂ ਲਾਸ਼ਾਂ ਰੇਲ ਦੀਆਂ ਪੱਟੜੀਆਂ ਕੋਲ ਮਿਲੀਆਂ। ਪੁਲਸ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।

