ਨਵੀਂ ਦਿੱਲੀ, 11 ਜੂਨ 2021 – ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਜਲਦ ਹੀ ਆਪਣੀ ਪਹਿਲੀ ਸਮਾਰਟਵਾਚ ਲਾਂਚ ਕਰਨ ਵਾਲੀ ਹੈ। ਜਿਸ ‘ਚ ਕਈ ਨਵੇਂ ਫੀਚਰ ਹੋਣਗੇ। ਇਹ ਸਮਾਰਟ ਵਾਚ ਅਗਲੇ ਸਾਲ ਲਾਂਚ ਕੀਤੀ ਹੈ ਸਕਦੀ ਹੈ। ਇਸ ਵਾਚ ਰਾਹੀਂ ਵੀਡੀਓ ਕਾਲਿੰਗ ਵੀ ਕੀਤੀ ਜਾ ਸਕੇਗੀ ਅਤੇ ਵੀਡੀਓ ਸਮੇਂ ਕੈਮਰਾ ਆਟੋ-ਫੋਕਸ ਕਰੇਗਾ ਅਤੇ ਵੀਡੀਓ ਦੀ ਕੁਆਲਿਟੀ 1080 ਪਿਕਸਲ ਹੋਵੇਗੀ।
ਇਸ ਤੋਂ ਬਿਨਾ ਫੇਸਬੁੱਕ ਦੀ ਸਮਾਰਟਵਾਚ ’ਚ ਡਿਸਪਲੇਅ ਦੇ ਨਾਲ ਦੋ ਕੈਮਰੇ ਮਿਲਣਗੇ। ਇਕ ਕੈਮਰੇ ਦੀ ਵਰਤੋਂ ਫੋਟੋ ਅਤੇ ਦੂਜੇ ਦੀ ਫੇਸਬੁੱਕ ’ਤੇ ਵੀਡੀਓ ਸ਼ੇਅਰ ਕਰਨ ਲਈ ਹੋਵੇਗਾ। ਉਥੇ ਹੀ ਬੈਕ ਪੈਨਲ ਵਾਲੇ ਕੈਮਰੇ ਦੀ ਵਰਤੋਂ ਵੀਡੀਓ ਰਿਕਾਰਡਿੰਗ ਲਈ ਹੋਵੇਗੀ। ਬੈਕ ਪੈਨਲ ਸਟੇਨਲੈੱਸ ਸਟੀਲ ਦਾ ਹੋਵੇਗਾ।