ਅਕਾਲੀ ਦਲ ਨੇ ਨਵੇਂ ਗਠਜੋੜ ਨਾਲ ਬਦਲਿਆ ਪੁਰਾਣਾ ਸਿਆਸੀ ਨਾਅਰਾ

ਚੰਡੀਗੜ੍ਹ, 12 ਜੂਨ 2021 – ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗੱਠਜੋੜ ਹੋ ਗਿਆ ਹੈ, ਜਿਸ ਸਬੰਧੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਵੱਲੋਂ ਅਕਾਲੀ ਦਲ ਹੈੱਡਕੁਆਰਟਰ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕੀਤੀ ਗਈ।

ਇਸੇ ਨਵੇਂ ਗਠਜੋੜ ਬਣਨ ਨਾਲ ਨਵੇਂ ਨਾਅਰੇ ਵੀ ਬਣ ਗਏ। ਸ਼ੋਮਣੀ ਅਕਾਲੀ ਦਲ (ਬ) ਦਾ ਸਿਆਸੀ ਨਾਅਰਾ ‘ਰਾਜ ਨਹੀਂ ਸੇਵਾ’ ਵੀ ਬਦਲ ਗਿਆ ਹੈ। ਸਿਆਸੀ ਗਠਜੋੜ ਨੂੰ ਰਸਮੀ ਐਲਾਨ ਲਈ ਬਣਾਈ ਸਟੇਜ ‘ਤੇ ਨਵਾਂ ਨਾਅਰਾ ‘’ਸੋਚ ਵਿਕਾਸ ਦੀ ਨਵੇਂ ਪੰਜਾਬ ਦੀ’ ਲਿਖਿਆ ਹੋਇਆ ਸੀ।

ਇਸ ਦੇ ਨਾਲ ਹੀ ਸਿਆਸੀ ਸਟੇਜ ਤੇ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਬਸਪਾ ਦੇ ਬਾਨੀ ਕਾਸ਼ੀ ਰਾਮ ਅਤੇ ਬਸਪਾ ਦੇ ਮਾਇਆਵਤੀ ਦੀ ਫੋਟੋ ਲੱਗੀ ਹੋਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗੱਠਜੋੜ

ਪੰਜਾਬ ਵਿਚ ਬਸਪਾ 20 ਸੀਟਾਂ ‘ਤੇ ਲੜੇਗੀ ਚੋਣ