ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ

  • ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਫ਼ਿਰੋਜ਼ਪੁਰ ਪੁੱਜੀ
  • 13 ਜੂਨ ਨੂੰ ਕੀਤਾ ਜਾਏਗਾ ਅੰਤਿਮ ਸਸਕਾਰ

ਚੰਡੀਗੜ੍ਹ, 12 ਜੂਨ 2021 – ਬੀਤੀ 9 ਜੂਨ ਨੂੰ ਕੋਲਕਾਤਾ ਵਿਖੇ ਜਗਰਾਉਂ ਪੁਲਿਸ ਕਤਲ ਕਾਂਡ ਦੇ ਦੋ ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਖਰੜ ਦੇ ਹੋਏ ਐਨਕਾਊਂਟਰ ਤੋਂ ਬਾਅਦ ਅੱਜ ਖਰੜ ਵਾਸੀ ਜਸਪ੍ਰੀਤ ਜੱਸੀ ਦੀ ਮ੍ਰਿਤਕ ਦੇਹ ਉਸ ਦੇ ਗ੍ਰਹਿ ਵਿਖੇ ਪਹੁੰਚੀ। ਜਿਸ ਦਾ ਸਥਾਨਕ ਰਾਮਬਾਗ ਸ਼ਮਸ਼ਾਨ ਘਾਟ ‘ਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਦੋ ਦਿਨ ਪਹਿਲਾਂ ਮਾਰੇ ਗਏ ਦੋਨੋਂ ਗੈਂਗਸਟਰ ਦੇ ਪਰਿਵਾਰ ਕੋਲਕਾਤਾ ਵਿਖੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲੈਣ ਲਈ ਪੁੱਜੇ ਸਨ। ਜੋ ਕਿ ਅੱਜ ਦੁਪਹਿਰ ਨੂੰ ਹਵਾਈ ਜਹਾਜ਼ ਰਾਹੀਂ ਮ੍ਰਿਤਕ ਦੇਹਾਂ ਲੈ ਕੇ ਚੰਡੀਗੜ੍ਹ ਪੁੱਜੇ ਸੀ। ਜੱਸੀ ਖਰੜ ਦਾ ਅੰਤਮ ਸਸਕਾਰ ਅੱਜ ਉਸਦੇ ਪਰਿਵਾਰ ਵੱਲੋਂ ਸ਼ਾਮ ਨੂੰ ਕਰ ਦਿੱਤਾ ਗਿਆ ਸੀ ਜਦਕਿ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੇਰ ਸ਼ਾਮ ਫ਼ਿਰੋਜ਼ਪੁਰ ਵਿਖੇ ਪੁੱਜੀ ਹੈ। ਜੈਪਾਲ ਭੁੱਲਰ ਦਾ ਅੰਤਿਮ ਸਸਕਾਰ ਕੱਲ੍ਹ 13 ਜੂਨ ਨੂੰ ਕੀਤਾ ਜਾਏਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਦੀ ਦੇ ਇਸ਼ਾਰੇ ਤੇ ਹੋਇਆ ਹੈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅਨੈਤਿਕ ਗੱਠਬੰਧਨ- ਰਾਘਵ ਚੱਢਾ

ਕੋਟਕਪੁਰਾ ਫਾਇਰਿੰਗ ਕੇਸ ’ਚ ਐਸ ਆਈ ਟੀ ਨੇ ਵੱਡੇ ਬਾਦਲ ਨੂੰ ਕੀਤਾ ਤਲਬ