ਚੰਡੀਗੜ੍ਹ, 16 ਜੂਨ,2021: ਕੋਟਕਪੁਰਾ ਫਾਇਰਿੰਗ ਕੇਸ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ ਗਿੱਛ ਲਈ ਨਵੀਂ ਤਾਰੀਕ ਦਿੱਤੀ ਹੈ। ਐਸ ਆਈ ਟੀ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ 22 ਜੂਨ ਨੂੰ ਪੁੱਛ ਗਿੱਛ ਕਰੇਗੀ।
ਇਸ ਤੋਂ ਪਹਿਲਾਂ ਐਸ ਆਈ ਟੀ ਨੇ ਵੱਡੇ ਬਾਦਲ ਨੂੰ 16 ਜੂਨ ਨੂੰ ਮੋਹਾਲੀ ਦੇ ਪੀ ਐਸ ਪੀ ਸੀ ਐਲ ਦੇ ਗੈਸਟ ਹਾਊਸ ਵਿਚ ਤਲਬ ਕੀਤਾ ਸੀ ਪਰ ਬਾਦਲ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਮੁੜ ਤਾਰੀਕ ਤੈਅ ਕਰਨ ਦੀ ਮੰਗ ਕੀਤੀ ਸੀ।
ਹੁਣ ਐਸ ਆਈ ਟੀ ਨੇ ਬਾਦਲ ਨੂੰ ਲਿਖਿਆ ਹੈ ਕਿ ਉਹ 22 ਜੂਨ ਨੁੰ ਸਵੇਰੇ10.30 ਵਜੇ ਸੈਕਟਰ 4 ਵਿਚਲੇ ਐਮ ਐਲ ਏ ਫਲੈਟ ’ਤੇ ਹਾਜ਼ਰ ਰਹਿਣ ਤੇ ਜੇਕਰ ਕੋਈ ਸਬੂਤ ਹੈ ਤਾਂ ਉਹ ਵੀ ਕੋਲ ਰੱਖਣ। ਐਸ ਆਈ ਟੀ ਨੇ ਲਿਖਿਆ ਹੈ ਕਿ ਬਾਦਲ ਦੀ ਉਮਰ ਤੇ ਸਿਹਤ ਨੂੰ ਵੇਖਦਿਆਂ ਹੁਣ ਐਸ ਆਈ ਟੀ ਆਪ ਉਹਨਾਂ ਕੋਲ ਪਹੁੰਚ ਕਰ ਕੇ ਪੁੱਛ ਗਿੱਛ ਕਰੇਗੀ।