ਨਵੀਂ ਦਿੱਲੀ, 16 ਜੂਨ 2021 – 2022 ਪੰਜਾਬ ਵਿਧਾਨ ਸਭਾ ਚੋਣਾਂ ਲਈ ਬੀ.ਜੇ.ਪੀ ਨੇ ਤਿਆਰੀਆਂ ਖਿੱਚ ਲਈਆਂ ਹਨ ਅਤੇ ਇਸੇ ਤਹਿਤ ਅੱਜ ਦਿੱਲੀ ਵਿਖੇ ਪੰਜਾਬ ਦੇ 6 ਨਾਮੀ ਸਿੱਖ ਚਿਹਰਿਆਂ ਨੂੰ ਪਾਰਟੀ ‘ਚ ਸ਼ਾਮਲ ਕਰਾਇਆ ਗਿਆ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਹਾਜ਼ਰੀ ਵਿੱਚ ਇੰਨ੍ਹਾਂ ਛੇ ਸਿੱਖ ਸ਼ਖਸੀਅਤਾਂ ਨੇ ਭਾਜਪਾ ਵਿੱਚ ਐਂਟਰੀ ਕਰ ਲਈ।
ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਦੁਸ਼ਿਅੰਤ ਕੁਮਾਰ ਗੌਤਮ ਅਤੇ ਪਾਰਟੀ ਦੇ ਕੌਮੀ ਸਪੋਕਸਪਰਸਨ ਸ:ਇਕਬਾਲ ਸਿੰਘ ਲਾਲਪੁਰਾ ਹਾਜ਼ਰ ਸਨ।
ਦੇਖੋ ਕੌਣ-ਕੌਣ ਬੀਜੇਪੀ ‘ਚ ਹੋਇਆ ਸ਼ਾਮਿਲ…
- ਡਾ: ਜਸਵਿੰਦਰ ਸਿੰਘ ਢਿੱਲੋਂ, ਜੋ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਹਨ
- ਸੇਵਾਮੁਕਤ ਕਰਨਲ ਜੈਬੰਸ ਸਿੰਘ ਵੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ
- ਪਟਿਆਲਾ ਦੇ ਇਕ ਸੀਨੀਅਰ ਐਡਵੋਕੇਟ ਸ: ਜਗਮੋਹਨ ਸਿੰਘ ਸੈਣੀ
- ਮੋਹਾਲੀ ਤੋਂ ਐਡਵੋਕੇਟ ਨਿਰਮਲ ਸਿੰਘ , ‘ਫ਼ਾਰਮਰਜ਼ ਇੰਟੈਲੈਕਚੂਅਲ ਮੰਚ’ ਦੇ ਮੀਤ ਪ੍ਰਧਾਨ ਹਨ
- ਜਲੰਧਰ ਤੋਂ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ, ਅਕਾਲੀ ਨੇਤਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਰਹੇ ਹਨ
- ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਹੇ ਸ: ਕੁਲਦੀਪ ਸਿੰਘ ਕਾਹਲੋਂ ਵੀ ਸ਼ਾਮਲ ਹੋਏ