- ਸ਼ਹੀਦ ਫੌਜੀ ਗੁਰਨਿੰਦਰ ਸਿੰਘ ਤਾਬੂਤ ‘ਚ ਬੰਦ ਹੋ ਕੇ ਪਹੁੰਚਿਆ ਘਰ
- ਸ਼ਹੀਦ ਹੋਏ ਗੁਰਨਿੰਦਰ ਸਿੰਘ ਦੀ ਇਲਾਕੇ ਵਿਚ ਲੋਕਾਂ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਸ਼ਰਧਾਂਜਲੀ ਦਿੱਤੀ ਵੀਡੀਓ ਹੋਈ ਵਾਇਰਲ
- ਦੇਸ਼ ਦੇ ਲਈ ਦਿੱਤੀ ਕੁਰਬਾਨੀ ਲਈ ਸਾਡਾ ਬੱਚਾ ਹਮੇਸ਼ਾਂ ਅਮਰ ਰਹੇਗਾ
ਰੂਪਨਗਰ, 16 ਜੂਨ 2021 – ਬੀਤੇ ਦਿਨੀਂ ਅਸਾਮ ਅਤੇ ਚੀਨ ਦੇ ਬਾਰਡਰ ਤੇ ਜ਼ਿਲ੍ਹਾ ਰੂਪਨਗਰ ਦੇ ਪਿੰਡ ਨੂਰਪੁਰ ਬੇਦੀ ਦਾ ਰਹਿਣ ਵਾਲਾ ਫੌਜੀ ਨੌਜਵਾਨ ਗੁਰਨਿੰਦਰ ਸਿੰਘ ਬਾਰਡਰ ਤੇ ਸ਼ਹੀਦ ਹੋ ਗਿਆ ਸੀ। ਜਿਸ ਦੀ ਦੇਹ ਨੂੰ ਅੱਜ ਤਾਬੂਤ ਵਿਚ ਬੰਦ ਕਰਕੇ ਫੌਜ ਦੀ ਟੁਕੜੀ ਦੇ ਕੁਝ ਸਾਥੀਆਂ ਵੱਲੋਂ ਗੁਰਨਿੰਦਰ ਸਿੰਘ ਦੇ ਜੱਦੀ ਪਿੰਡ ਜ਼ਿਲ੍ਹਾ ਰੂਪਨਗਰ ਦੇ ਵਿੱਚ ਪੈਂਦੇ ਪਿੰਡ ਨੂਰਪੁਰ ਬੇਦੀ ਵਿਖੇ ਲਿਆਂਦਾ ਗਿਆ। ਜਦੋਂ ਸ਼ਹੀਦ ਗੁਰਨਿੰਦਰ ਸਿੰਘ ਨੂੰ ਤਾਬੂਤ ਵਿਚ ਬੰਦ ਹੋਏ ਦੇਖਿਆ ਤਾਂ ਉਸ ਦੇ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਮਾਤਮ ਦਾ ਮਾਹੌਲ ਛਾ ਗਿਆ।
ਸ਼ਹੀਦ ਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਦੱਸਿਆ ਗਿਆ ਕਿ ਗੁਰਨਿੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਫੌਜ ਦੇ ਵਿਚ ਨੌਕਰੀ ਕਰੇ ਅਤੇ ਆਪਣੇ ਦੇਸ਼ ਲਈ ਕੁਝ ਕਰ ਵਿਖਾਵੇ। ਅੱਜ ਉਸ ਦੀ ਸ਼ਹਾਦਤ ਉਸ ਦੇ ਦੇਸ਼ ਲਈ ਹੀ ਹੋਈ ਹੈ। ਨਾਲ ਆਏ ਫ਼ੌਜੀ ਵੀਰਾਂ ਵੱਲੋਂ ਸ਼ਹੀਦ ਗੁਰਵਿੰਦਰ ਸਿੰਘ ਨੂੰ ਪਰੇਡ ਅਤੇ ਫੁੱਲਾਂ ਦਾ ਗੁਲਦਸਤਾ ਚਰਨਾਂ ਵਿੱਚ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ।