ਕੈਲੀਫੋਰਨੀਆ, 17 ਜੂਨ 2021 – ਅਮਰੀਕਾ ਦੇ ਉੱਤਰੀ ਇਲੀਨੋਏ ਵਿੱਚ ਸੋਮਵਾਰ ਨੂੰ ਕੈਮੀਕਲ ਪਲਾਂਟ ‘ਚ ਹੋਏ ਵੱਡੇ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਹੈ। ਇਹ ਅੱਗ ਜੋ ਕਿ ਮੰਗਲਵਾਰ ਤੱਕ ਲੱਗੀ ਰਹੀ।
ਅੱਗ ਐਨੀ ਫੈਲ ਗਈ ਕਿ ਪ੍ਰਸ਼ਾਸਨ ਨੂੰ ਇਲਾਕੇ ਵਿੱਚ ਸੈਂਕੜੇ ਘਰ ਖਾਲੀ ਕਰਾਏ ਗਏ। ਰੌਕਟਨ ਸਥਿਤ ਚੇਮਟੂਲ ਕੈਮੀਕਲ ਪਲਾਂਟ ਵਿੱਚ ਲੱਗੀ ਅੱਗ ਨੇ ਇੱਕ ਮੀਲ ਦੇ ਘੇਰੇ ਵਿੱਚ 125 ਤੋਂ ਜ਼ਿਆਦਾ ਘਰਾਂ ਅਤੇ ਕਾਰੋਬਾਰਾਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ।
ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਦੋ ਕਰਮਚਾਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ ਅਤੇ 70 ਕਾਮਿਆਂ ਨੇ ਅੱਗ ‘ਤੇ ਕਾਬੂ ਪਾਉਣ ਲਈ ਜੱਦੋਜਹਿਦ ਕੀਤੀ।
ਇਹ ਅੱਗ ਐਨੀ ਭਿਆਨਕ ਸੀ ਕੇ ਇਸ ਅੱਗ ਨਾਲ ਫੈਲਿਆ ਕਾਲਾ ਧੂੰਆਂ ਮੰਗਲਵਾਰ ਤੱਕ ਆਸਮਾਨ ‘ਤੇ ਛਾਇਆ ਰਿਹਾ ਅਤੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ 3 ਮੀਲ ਦੇ ਘੇਰੇ ਵਿੱਚ ਮਾਸਕ ਪਹਿਨਣ ਲਈ ਕਿਹਾ ਗਿਆ।