ਦਿੱਲੀ ਦੇ ਏਮਜ਼ ਹਸਪਤਾਲ ‘ਚ 9ਵੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ

ਨਵੀਂ ਦਿੱਲੀ, 17 ਜੂਨ 2021 – ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੀ 9ਵੀਂ ਮੰਜ਼ਿਲ ‘ਤੇ ਅੱਗ ਲੱਗ ਗਈ ਸੀ। ਜਿਸ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੇ 20 ਗੱਡੀਆਂ ਨੂੰ ਮੌਕੇ ‘ਤੇ ਰਵਾਨਾ ਕੀਤਾ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਨਾਲ ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।

ਅੱਗ ਲੱਗਣ ਦੀ ਵਜ੍ਹਾ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਇਸ ਅੱਗ ਵਿੱਚ ਕਿਸੇ ਦੇ ਵੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ। ਜਿਸ ਸਮੇਂ ਇਹ ਅੱਗ ਲੱਗੀ ਸੀ ਉਸ ਸਮੇਂ ਉਸ ਮੰਜ਼ਿਲ ‘ਤੇ ਕੋਈ ਮੌਜੂਦ ਸੀ ਜਾਂ ਨਹੀਂ। ਫਿਲਹਾਲ ਅੱਗ ਲੱਗਣ ਦੇ ਕਾਰਨ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਕਾਂਗਰਸ ਟੂਲਕਿੱਟ’ ਮਾਮਲੇ ‘ਚ ਟਵਿੱਟਰ ਇੰਡੀਆ ਦੇ ਮੁਖੀ ਤੋਂ ਪੁੱਛਗਿੱਛ

OnePlus ਨੇ ਕੀਤਾ ਆਪਣਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ