ਚੰਡੀਗੜ੍ਹ, 17 ਜੂਨ 2021 – ਬਟਾਲਾ ਜ਼ਿਲ੍ਹੇ ਦੀ ਬਜ਼ੁਰਗ ਮਾਤਾ ਨੂੰ ਘਰੋਂ ਕੱਢਣ ਦੇ ਮਾਮਲੇ ਦਾ ਸੂ-ਮੋਟੋ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਾਤਾ ਦੇ ਪੁੱਤਰਾਂ ਅਤੇ ਧੀਆਂ ਨੂੰ 21 ਜੂਨ 2021 ਨੂੰ ਨਿੱਜੀ ਪੇਸ਼ੀ ‘ਤੇ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ।
ਆਪਣੇ ਹੁਕਮਾਂ ਵਿੱਚ ਉਨ੍ਹਾਂ ਸੀਨੀਅਰ ਪੁਲਿਸ ਕਪਤਾਲ ਬਟਾਲਾ ਨੂੰ ਆਦੇਸ਼ ਦਿੱਤੇ ਕਿ ਮਾਮਲੇ ਨਾਲ ਸਬੰਧਤ ਡਿਪਟੀ ਸੁਪਰਡੈਂਟ ਦੀ ਡਿਊਟੀ ਲਗਾਏ ਜਾਵੇ ਕਿ ਉਹ ਮਾਤਾ ਦੇ ਧੀਆਂ ਅਤੇ ਪੁੱਤਰਾਂ ਸਮੇਤ ਕਮਿਸ਼ਨ ਅੱਗੇ ਪੇਸ਼ ਹੋਣ।