ਕੈਲੀਫੋਰਨੀਆ, 18 ਜੂਨ 2021 – ਅਮਰੀਕਾ ਦੇ ਓਪਨ ਟੈਨਿਸ ਟੂਰਨਾਮੈਂਟ 2021 ਵਿੱਚ ਪੂਰੇ ਦੋ ਹਫ਼ਤਿਆਂ ਦੀ ਮਿਆਦ ਲਈ 100% ਦਰਸ਼ਕਾਂ ਦੇ ਇਕੱਠ ਦੀ ਆਗਿਆ ਹੋਵੇਗੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਇਸ ਵਿੱਚ ਦਰਸ਼ਕਾਂ ਦੇ ਇਕੱਠ ‘ਤੇ ਪਾਬੰਦੀ ਲਗਾਈ ਗਈ ਸੀ। ਯੂ ਐੱਸ ਟੈਨਿਸ ਐਸੋਸੀਏਸ਼ਨ (ਯੂ ਐੱਸ ਟੀ ਏ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੋਰਟਾਂ ਅਤੇ ਗਰਾਉਂਡ ਪਾਸਾਂ ਲਈ ਸਾਰੀਆਂ ਟਿਕਟਾਂ ਦੀ ਵਿਕਰੀ ਜੁਲਾਈ ਵਿੱਚ ਸ਼ੁਰੂ ਕੀਤੀ ਜਾਵੇਗੀ। ਇਸ ਸਾਲ ਦਾ ਗ੍ਰੈਂਡ ਸਲੈਮ ਟੂਰਨਾਮੈਂਟ 30 ਅਗਸਤ ਤੋਂ 12 ਸਤੰਬਰ ਤੱਕ ਨਿਊਯਾਰਕ ਦੇ ਫਲੱਸ਼ਿੰਗ ਮੈਡੋਜ਼ ਵਿਖੇ ਹੋਵੇਗਾ।
ਯੂ ਐਸ ਟੀ ਏ ਨੇ 2020 ਅਮਰੀਕੀ ਓਪਨ ਦਾ ਕਰਵਾਇਆ ਸੀ, ਜਿਸ ਵਿਚ ਕੋਈ ਦਰਸ਼ਕ ਨਹੀਂ ਸੀ। ਜਦਕਿ ਸਾਲ 2019 ਦੇ ਯੂ ਐਸ ਓਪਨ ਵਿੱਚ 700,000 ਤੋਂ ਵੱਧ ਦਰਸ਼ਕਾਂ ਨੇ ਹਿੱਸਾ ਲਿਆ ਸੀ।

