ਧੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ

ਸੁਲਤਾਨਪੁਰ ਲੋਧੀ 19 ਜੂਨ 2021 – ਕਪੂਰਥਲਾ ਦੇ ਸਿਵਲ ਹਸਪਤਾਲ ’ਚ ਡਿਲਿਵਰੀ ਦੌਰਾਨ ਬੀਤੀ ਰਾਤ ਇਕ ਮਹਿਲਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ’ਚ ਮਿ੍ਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੀ ਡਾਕਟਰ ’ਤੇ ਲਾਪਰਵਾਹੀ ਦੇ ਦੋਸ਼ ਲਾਏ ਹਨ ਅਤੇ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ ਹੈ। ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਕੌਰ ਵਾਸੀ ਧੁੜੀਆਵਾਲਾ ਨੂੰ ਕੱਲ੍ਹ ਪੇਟ ’ਚ ਡਿਲਿਵਰੀ ਦੀ ਦਰਦ ਹੋਣ ਕਰਕੇ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਜਨਮ ਲੈਣ ਉਪਰੰਤ ਡਾ. ਪਰਮਿੰਦਰ ਨੇ ਪਰਿਵਾਰ ਤੋਂ ਆਪਰੇਸ਼ਨ ਕਰਨ ਦੇ 4 ਹਜ਼ਾਰ ਰੁਪਏ ਲਏ।

ਇਸੇ ਤਰ੍ਹਾਂ ਹਸਪਤਾਲ ਵਿੱਚ ਸੇਵਾ ਨਿਭਾ ਰਹੀਆਂ ਨਰਸਾਂ ਨੇ ਵੀ ਵਧਾਈ ਦੇ ਰੂਪ ’ਚ 500-500 ਰੁਪਏ ਲਏ ਪਰ ਉਨ੍ਹਾਂ ਨੇ ਮਰੀਜ਼ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਅਤੇ ਦੇਰ ਰਾਤ ਬਲੀਡਿੰਗ ਜ਼ਿਆਦਾ ਹੋਣ ਕਰਕੇ ਉਕਤ ਮਹਿਲਾ ਦੀ ਮੌਤ ਹੋ ਗਈ। ਉਨ੍ਹਾਂ ਨੇ ਮੰਗ ਕੀਤੀ ਡਾਕਟਰ ਅਤੇ ਨਰਸਾਂ ’ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ। ਇਸ ਸਾਰੇ ਮਾਮਲੇ ’ਚ ਐੱਸ. ਐੈੱਮ. ਓ. ਡਾਕਟਰ ਸੰਦੀਪ ਧਵਨ ਨੇ ਕਿਹਾ ਕਿ ਮਾਮਲੇ ਦੀ ਪੂਰਨ ਜਾਂਚ ਹੋਣ ’ਤੇ ਹੀ ਕੁਝ ਕਿਹਾ ਜਾ ਸਕਦਾ ਪਰ ਮਿਲੀ ਜਾਣਕਾਰੀ ਮੁਤਾਬਿਕ ਮਰੀਜ਼ ਦੀ ਹਾਲਤ ਪਹਿਲਾਂ ਤੋਂ ਹੀ ਕਾਫੀ ਨਾਜ਼ੁਕ ਸੀ ਅਤੇ ਉਸ ਨੂੰ ਖੂਨ ਵੀ ਚੜ੍ਹਾਇਆ ਜਾ ਚੁੱਕਿਆ ਸੀ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਕਪੂਰਥਲਾ ਵਿਚ ਉਕਤ ਡਾਕਟਰ ਵੱਲੋਂ ਲਾਪਰਵਾਹੀ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਅਜਿਹੇ ਦੋਸ਼ਾਂ ਦੇ ਚਲਦਿਆਂ ਉਕਤ ਡਾਕਟਰ ਕੁਝ ਸਮੇਂ ਲਈ ਸਸਪੈਂਡ ਹੋ ਚੁੱਕੀ ਹੈ। ਦੂਜੇ ਪਾਸੇ ਡੀ. ਐੱਸ. ਪੀ. ਸੁਰਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ’ਤੇ ਹੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਤੁਰੰਤ ਮਾਮਲਾ ਦਰਜ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸੀ ਵਿਧਾਇਕਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਸਦਕਾ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ

ਬਾਰ੍ਹਵੀਂ ਜਮਾਤ ਦੇ ਇਮਤਿਹਾਨ ਰੱਦ, ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ ‘ਤੇ ਐਲਾਨਿਆ ਜਾਵੇਗਾ ਨਤੀਜਾ