ਹੁਸ਼ਿਆਰਪੁਰ, 20 ਜੂਨ 2021 – ਜ਼ਿਲ੍ਹਾ ਹੁਸ਼ਿਆਰਪੁਰ ‘ਚ ਥਾਣਾ ਚੱਬੇਵਾਲ ‘ਚ ਤਾਇਨਾਤ ਏਐਸਆਈ ਦੀ ਗੋਲੀ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ ਇਹ ਗੋਲੀ ਰਿਵਾਲਰ ਸਾਫ ਕਰਨ ਵੇਲੇ ਲੱਗੀ ਹੈ। ਮ੍ਰਿਤਕ ਏ.ਐਸ.ਆਈ ਦੀ ਪਹਿਚਾਣ ਰਾਜਬੀਰ ਸਿੰਘ ਵਜੋਂ ਹੋਈ ਹੈ। ਡਿਊਟੀ ਖਤਮ ਹੋਣ ਤੋਂ ਬਾਅਦ ਜਦੋਂ ਏ.ਐਸ.ਆਈ ਆਪਣੇ ਘਰ ਪਰਤਿਆ ਤਾਂ ਉਹ ਰਿਵਾਲਰ ਸਾਫ ਕਰਨ ਲੱਗਾ। ਇਸ ਦੌਰਾਨ ਉਸ ਨੂੰ ਗੋਲੀ ਲੱਗ ਗਈ।
ਗੋਲੀ ਲੱਗਣ ਕਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

