ਵੱਡਾ ਬਾਦਲ ਐਸ ਆਈ ਟੀ ਅਤੇ ਕੈਪਟਨ ਅਮਰਿੰਦਰ ਤਿੰਨ ਮੈਂਬਰੀ ਕਮੇਟੀ ਅੱਗੇ ਹੋਣਗੇ ਪੇਸ਼

ਚੰਡੀਗੜ੍ਹ, 22 ਜੂਨ 2021 – ਗੋਲੀ ਕਾਂਡ ਦੀ ਜਾਂਚ ਲਈ ਐਸ ਆਈ ਟੀ ਦੀ ਟੀਮ ਪੰਜਾਬ ਦੇ 5 ਵਾਰ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਲਈ ਉਨ੍ਹਾਂ ਦੇ ਕੋਲ ਪਹੁੰਚ ਗਈ ਹੈ ਅਤੇ ਉਹਨਾਂ ਤੋਂ ਪੁੱਛਗਿੱਛ ਲਈ ਐਸ ਆਈ ਟੀ ਦੀ ਟੀਮ ਦੇ ਮੈਂਬਰ ਐਲ.ਕੇ ਯਾਦਵ ਅਤੇ ਰਾਕੇਸ਼ ਅਗਰਵਾਲ ਪਹੁੰਚੇ ਹਨ। ਜਲਦ ਹੀ ਉਨ੍ਹਾਂ ਕੋਲੋਂ ਇਸ ਗੋਲੀਕਾਂਡ ਬਾਰੇ ਪੁੱਛਗਿੱਛ ਕਰੇਗੀ।

ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਐਸ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ, ਵਿਧਾਇਕ ਸ਼ਰਨਜੀਤ ਢਿੱਲੋਂ, ਪਵਨ ਟੀਨੂ , ਐਨ ਕੇ ਸ਼ਰਮਾ, ਅਤੇ ਹੋਰ ਲੀਡਰ ਵੀ ਹਾਜ਼ਰ ਹਨ।

ਇਸ ਤੋਂ ਬਿਨਾਂ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਜ ਕਾਂਗਰਸ ਹਾਈ ਕਮਾਂਡ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅੱਗੇ ਅੱਜ ਸਵੇਰੇ 11 ਵਜੇ ਪੇਸ਼ ਹੋਣਗੇ। ਇਹ ਬੈਠਕ ਸੰਸਦ ਦੇ ਐਲ.ਓ.ਪੀ. ਮੱਲੀਕਾਰਜੁਨ ਖੜਗੇ ਦੇ ਦਫ਼ਤਰ ਵਿਚ ਹੋਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ: ਮੁੱਖ ਸਕੱਤਰ

ਯੂਥ ਅਕਾਲੀ ਦਲ ਨੇ ਰਾਕੇਸ਼ ਪਾਂਡੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ, ਤਾਂ ਅੱਗੋਂ ਕਿਹਾ ਮੇਰੇ ਪੁੱਤ ਨੂੰ ਯੋਗਤਾ ਦੇ ਆਧਾਰ ‘ਤੇ ਮਿਲੀ ਨੌਕਰੀ