ਨਵੀਂ ਦਿੱਲੀ, 22 ਜੂਨ 2021 – ਪੰਜਾਬ ਤੇ ਹਰਿਆਣਾ ‘ਚ ਮੌਨਸੂਨ ਦੀ ਅਜੇ ਹੋਰ ਉਡੀਕ ਕਰਨੀ ਪਏਗੀ ਕਿਉਂਕਿ ਪੰਜਾਬ ਤੇ ਹਰਿਆਣਾ ਵਿੱਚ ਅਜੇ ਬਾਰਸ਼ ਪੈਣ ਦੇ ਆਸਾਰ ਨਹੀਂ ਹਨ। ਮੌਨਸੂਨ ਦੀ ਰਫਤਾਰ ਅਜੇ ਮੱਠੀ ਚੱਲ ਰਹੀ ਹੈ ਜਿਸ ਕਾਰਨ ਉੱਤਰੀ ਭਾਰਤ ‘ਚ ਅਜੇ ਮੌਨਸੂਨ ਲਈ ਹੋਰ ਉਡੀਕ ਕਰਨੀ ਪਏਗੀ।
ਦਿੱਲੀ ’ਚ ਮੌਨਸੂਨ ਦੀ ਵਰਖਾ 27 ਜੂਨ ਦੇ ਨੇੜੇ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਅਨੁਸਾਰ ਯੂਪੀ ਤੇ ਬਿਹਾਰ ’ਚ ਅਗਲੇ 24 ਘੰਟਿਆਂ ਦੌਰਾਨ ਘੱਟ ਦਬਾਅ ਦਾ ਖੇਤਰ ਬਣਨ ਕਰਕੇ ਮੋਹਲੇਧਾਰ ਮੀਂਹ ਪੈ ਸਕਦਾ ਹੈ।