ਅਮਰੀਕਾ: ਭਿਆਨਕ ਹਾਦਸੇ ‘ਚ 9 ਬੱਚਿਆਂ ਸਮੇਤ 10 ਦੀ ਗਈ ਜਾਨ

ਕੈਲੀਫੋਰਨੀਆ, 23 ਜੂਨ 2021 – ਅਮਰੀਕਾ ਦੇ ਅਲਾਬਮਾ ਵਿੱਚ ਇੰਟਰਸਟੇਟ 65 ‘ਤੇ ਸ਼ਨੀਵਾਰ ਨੂੰ ਹੋਏ ਇੱਕ ਭਿਆਨਕ ਹਾਦਸੇ ਨੇ 10 ਲੋਕਾਂ ਦੀ ਜਾਨ ਲਈ ਹੈ, ਜਿਹਨਾਂ ਵਿੱਚ 9 ਬੱਚੇ ਸ਼ਾਮਲ ਸਨ।

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਸ ਹਾਦਸੇ ‘ਚ ਕਰੀਬ 18 ਗੱਡੀਆਂ ਦੀ ਆਪਸ ‘ਸੀ ਟੱਕਰ ਹੋ ਗਈ, ਜਿਹਨਾਂ ਵਿੱਚ ਦੋ ਟਰੈਕਟਰ-ਟ੍ਰੇਲਰ ਅਤੇ ਇੱਕ ਕੁੜੀਆਂ ਦੇ ਆਸ਼ਰਮ ਦੀ ਇੱਕ ਬੱਸ ਵੀ ਸ਼ਾਮਲ ਸੀ। ਇਹ ਹਾਦਸਾ ਅਲਾਬਮਾ ਦੀ ਬਟਲਰ ਕਾਉਂਟੀ ਵਿੱਚ ਇੰਟਰਸਟੇਟ 65 ‘ਤੇ ਦੁਪਹਿਰ 2:30 ਵਜੇ ਦੇ ਕਰੀਬ ਵਾਪਰਿਆ।

ਪੁਲਿਸ ਅਧਿਕਾਰੀ ਬਾਂਡ ਅਨੁਸਾਰ ਇਸ ਘਟਨਾ ਵਿੱਚ ਦੋ 18 ਪਹੀਆ ਵਾਲੇ ਵਾਹਨਾਂ ਨੇ ਕੁੜੀਆਂ ਦੀ ਇੱਕ ਬੱਸ ਨੂੰ ਹਾਦਸੇ ਉਪਰੰਤ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਇਸਦੇ ਨਾਲ ਹੀ ਇੱਕ ਐਸ ਯੂ ਵੀ ਅਤੇ ਹੋਰ ਵਾਹਨ ਹਾਦਸਾਗ੍ਰਸਤ ਹੋ ਗਏ। ਹਾਦਸੇ ਵਿੱਚ ਇੱਕ 29 ਸਾਲਾ ਔਰਤ ਦੀ ਉਸਦੀ 9 ਮਹੀਨੇ ਦੀ ਬੇਟੀ ਸਮੇਤ ਮੌਤ ਹੋ ਗਈ ਜਦੋਂ ਕਿ ਬਾਕੀ ਮਿਰਤਕ ਬੱਚਿਆਂ ਦੀ ਉਮਰ 4 ਤੋਂ 17 ਸਾਲ ਦੇ ਵਿਚਕਾਰ ਹੈ। ਜਾਂਚ ਅਧਿਕਾਰੀਆਂ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਟਿਆਲਾ ਵਿੱਚ ਇੱਕ ਹੋਰ ਨਾਜਾਇਜ਼ ਸ਼ਰਾਬ ਫੈਕਟਰੀ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਅਮਰੀਕਾ ਨੇ ਮੈਕਸੀਕੋ ਅਤੇ ਕੈਨੇਡਾ ਨਾਲ ਲਗਦੀਆਂ ਸਰਹੱਦਾਂ ਇੱਕ ਹੋਰ ਮਹੀਨੇ ਲਈ ਕੀਤੀਆਂ ਬੰਦ