ਲੁਧਿਆਣਾ, 24 ਜੂਨ 2021 – ਰੇਲਵੇ ਵਿਜੀਲੈਂਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਕ ਜਾਅਲੀ ਟੀਟੀ ਨੂੰ ਕਾਬੂ ਕੀਤਾ ਹੈ ਜੋ ਕਿ ਯਾਤਰੀਆਂ ਤੋਂ ਵਸੂਲੀ ਕਰਦਾ ਸੀ। ਹੁਣ ਲੁਧਿਆਣਾ ਜੀਆਰਪੀ ਪੁਲੀਸ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਲੁਧਿਆਣੇ ਤੋਂ ਇਲਾਵਾ ਹੋਰ ਕਿਨ੍ਹਾਂ ਥਾਵਾਂ ਤਕ ਜਾ ਕੇ ਵਸੂਲੀ ਕਰਦਾ ਸੀ।
ਥਾਣਾ ਜੀਆਰਪੀ ਦੇ ਏ ਐੱਸ ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਇਕ ਜਾਅਲੀ ਟੀਟੀ ਨੂੰ ਕਾਬੂ ਕੀਤਾ ਗਿਆ ਹੈ ਜੋ ਲੁਧਿਆਣਾ ਸਟੇਸ਼ਨ ਤੇ ਯਾਤਰੀਆਂ ਕੋਲੋਂ ਨਜਾਇਜ਼ ਵਸੂਲੀ ਕਰਦਾ ਸੀ ਤੇ ਦੋਸ਼ੀ ਪਿਛਲੇ ਕਰੀਬ ਇਕ ਸਾਲ ਤੋਂ ਇਹ ਗੈਰਕਾਨੂੰਨੀ ਕੰਮ ਕਰ ਰਿਹਾ ਸੀ। ਦੋਸ਼ੀ ਦੇ ਕੋਲੋਂ ਰੇਲਵੇ ਨਾਲ ਸਬੰਧਤ ਕਾਗਜ਼ਾਤ ਟੀਟੀ ਦੀ ਵਰਦੀ ਅਤੇ ਆਦਿ ਬਰਾਮਦ ਹੋਏ ਹਨ।