ਕੈਨੇਡਾ ਦੇ ਇਕ ਹੋਰ ਸਕੂਲ ‘ਚੋਂ ਕਬਰਾਂ ਮਿਲੀਆਂ

ਨਵੀਂ ਦਿੱਲੀ, 25 ਜੂਨ 2021 : ਕੈਨੇਡਾ ਵਿੱਚ ਇੱਕ ਹੋਰ ਸਾਬਕਾ ਰਿਹਾਇਸ਼ੀ ਸਕੂਲ ਚੋਂ ਸਮੂਹਕ ਕਬਰਾਂ ਮਿਲੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਕੈਮਪਲੂਪਸ ਵਿੱਚ ਇਕ ਰੈਜ਼ਿਡੈਂਸ਼ੀਅਲ ਸਕੂਲ ਦੀ ਜ਼ਮੀਨ ਹੇਠੋਂ 215 ਬੱਚਿਆਂ ਦੀਆਂ ਕਬਰਾਂ ਮਿਲਣ ਦੀ ਖ਼ਬਰ ਅੱਜੇ ਮੱਧਮ ਨਹੀਂ ਪਈ ਸੀ ਕਿ ਹੁਣ ਸੈਸਕੈਚੇਵਾਨ ਤੋਂ ਅਜਿਹੀ ਹੀ ਖ਼ਬਰ ਆ ਗਈ ਹੈ।

ਕਾਉਐਸਿਜ਼ ਫ਼ਸਟ ਨੇਸ਼ਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਾਬਕਾ ਰੈਜ਼ਿਡੈਂਸ਼ੀਅਲ ਸਕੂਲ – ਮੇਰੀਈਵਲ ਇੰਡੀਅਨ ਰੈਜ਼ਿਡੈਂਸ਼ੀਅਲ ਸਕੂਲ ਦੀ ਜ਼ਮੀਨ ਵਿੱਚ ਬਿਨਾ ਨਿਸ਼ਾਨੀਆਂ ਤੋਂ ਕਬਰਾਂ ਮਿਲੀਆਂ ਹਨ। ਭਾਵੇਂ ਕਿ ਇਹਨਾਂ ਕਬਰਾਂ ਦੀ ਗਿਣਤੀ ਨਹੀਂ ਦੱਸੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਗਿਣਤੀ ਹੁਣ ਤੱਕ ਮਿਲੀਆਂ ਕਬਰਾਂ ਦੇ ਮੁਕਾਬਲੇ ਸਭ ਤੋਂ ਵੱਧ ਹੋ ਸਕਦੀ ਹੈ।

ਮੇਰੀਈਵਲ ਇੰਡੀਅਨ ਰੈਜ਼ਿਡੈਂਸ਼ੀਅਲ ਸਕੂਲ ਸਾਲ 1899 ਤੋਂ 1997 ਤੱਕ ਚੱਲਦਾ ਰਿਹਾ ਤੇ ਇਹ ਸਕੂਲ ਰੇਜਾਇਨਾ ਤੋਂ 140 ਕਿਲੋਮੀਟਰ ਦੂਰ ਦੱਸਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਇੱਕ ਨਖਿੱਧ ਅਤੇ ਨਿਕੰਮਾ ਮੁੱਖ ਮੰਤਰੀ, ਆਪ ਦੇ ਦੋਸ਼ਾਂ ‘ਤੇ ਕਾਂਗਰਸ ਹਾਈਕਮਾਂਡ ਨੇ ਲਾਈ ਮੋਹਰ: ਸੰਧਵਾਂ

ਬ੍ਰਿਟੇਨ ‘ਚ ‘Junk food’ ਦੇ ਇਸ਼ਤਿਹਾਰਾਂ ਦੇ ਪ੍ਰਸਾਰਣ ‘ਤੇ ਲੱਗੇਗੀ ਪਾਬੰਦੀ, ਪੜ੍ਹੋ ਕਿਉਂ ?