ਲੰਦਨ, 25 ਜੂਨ 2021 – ਬ੍ਰਿਟੇਨ ਦੀ ਬੋਰਿਸ ਜੌਨਸਨ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਫੂਡ ਦੇ ਇਸ਼ਤਿਹਾਰਾਂ ਦੇ ਪ੍ਰਸਾਰਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਰਕਾਰ ਵੱਲੋਂ ਲਾਏ ਗਏ ਫੈਸਲੇ ਅਨੁਸਾਰ ਸਵੇਰੇ 5.30 ਵਜੇ ਤੋਂ ਰਾਤ 9.00 ਵਜੇ ਤੱਕ ਟੀਵੀ ਉੱਤੇ ਜੰਕ ਫੂਡ ਦੇ ਇਸ਼ਤਿਹਾਰ ਚਲਾਉਣ ਦੀ ਮਨਾਹੀ ਹੋਵੇਗੀ। ਜੰਕ ਫੂਡ ਦੇ ਇਸ਼ਤਿਹਾਰਾਂ ਨਾਲ ਸਬੰਧਤ ਇਹ ਨਿਯਮ ਅਗਲੇ ਸਾਲ 2022 ਦੇ ਅੰਤ ਤੋਂ ਲਾਗੂ ਹੋਣਗੇ।
ਇਨ੍ਹਾਂ ਨਿਯਮਾਂ ਤਹਿਤ, ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਇਸ਼ਤਿਹਾਰਾਂ ਦਾ ਪ੍ਰਸਾਰਣ ਸਵੇਰੇ 5.30 ਵਜੇ ਤੋਂ ਰਾਤ 9.00 ਵਜੇ ਤੱਕ ਵਰਜਿਆ ਜਾਏਗਾ ਅਤੇ ਇਹ ਪਾਬੰਦੀ ਆਨਲਾਈਨ ਮਾਧਿਅਮ ‘ਤੇ ਵੀ ਲਾਗੂ ਹੋਵੇਗੀ।
ਯੂਕੇ ਸਿਹਤ ਵਿਭਾਗ ਦੇ ਜੋਅ ਚਰਚਿਲ ਨੇ ਕਿਹਾ ਕਿ ਅਸੀਂ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਤੇ ਮੋਟਾਪੇ ਨਾਲ ਨਜਿੱਠਣ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਹੁਣ ਕੋਰੋਨਾ ਕਾਰਨ ਬੱਚੇ ਆਨਲਾਈਨ ਵਧੇਰੇ ਸਮਾਂ ਬਿਤਾ ਰਹੇ ਹਨ, ਅਤੇ ਜੋ ਉਹ ਦੇਖਦੇ ਹਨ, ਉਹ ਉਨ੍ਹਾਂ ਦੀਆਂ ਪਸੰਦਾਂ ਤੇ ਆਦਤਾਂ ਨੂੰ ਪ੍ਰਭਾਵਤ ਕਰਦਾ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।