ਜੇਲ੍ਹ ’ਚ ਹੁੱਕਾ ਪਾਰਟੀ ਦੀ ਵਾਇਰਲ ਵੀਡੀਓ ਮਾਮਲੇ ‘ਚ ਤਿੰਨ ਜੇਲ੍ਹ ਅਧਿਕਾਰੀ ਸਸਪੈਂਡ

ਲੁਧਿਆਣਾ, 27 ਜੂਨ, 2021 – ਬੀਤੇ ਕੁੱਝ ਮਹੀਨੇ ਪਹਿਲਾਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ‘ਚ ਜੇਲ੍ਹ ‘ਚ ਬੰਦ ਗੈਂਗਸਟਰਾਂ ਵੱਲੋਂ ਹੁੱਕਾ ਪਾਰਟੀ ਕੀਤੀ ਜਾ ਰਹੀ ਸੀ। ਇਸ ਮਾਮਲੇ ‘ਚ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਤਿੰਨ ਜੇਲ੍ਹ ਅਧਿਕਾਰੀ ਸਸਪੈਂਡ ਕਰ ਦਿੱਤੇ ਗਏ ਹਨ ਜਦੋ ਕਿ ਬਲਾਕ ‌ਇੰਚਾਰਜ ਸਹਾਇਕ ਸੁਪਰਡੈਂਟ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਏ ਡੀ ਆਈ ਜੀ ਜੇਲ੍ਹਾਂ ਸੁਰਿੰਦਰ ਸੈਣੀ ਨੇ ਕੀਤੀ ਸੀ ਜਿਹਨਾਂ ਨੇ ਏ ਡੀ ਜੀ ਪੀ ਨੂੰ ਆਪਣੀ ਰਿਪੋਰਟ ਸੌਂਪੀ ਸੀ। ਵਿਭਾਗੀ ਜਾਂਚ ਤੋਂ ਬਾਅਦ ਤਿੰਨ ਜੇਲ੍ਹ ਅਧਿਕਾਰੀ ਸਸਪੈਂਡ ਕੀਤੇ ਗਏ ਹਨ। ਸਸਪੈਂਡ ਹੋਣ ਵਾਲਿਆਂ ਵਿਚ ਸਹਾਇਕ ਜੇਲ੍ਹ ਸੁਪਰਡੈਂਟ ਅਬਦੁਲ ਹਾਮਿਦ, ਵਾਰਡਨ ਸੁਰਿੰਦਰ ਸਿੰਘ ਤੇ ਹੈਡ ਵਾਰਡਨ ਹਰਪਾਲ ਸਿੰਘ ਸ਼ਾਮਲ ਹਨ। ਬਲਾਕ ‌ਇੰਚਾਰਜ ਸਹਾਇਕ ਸੁਪਰਡੈਂਟ ਤਰਸੇਮ ਪਾਲ ਦਾ ਤਬਾਦਲਾ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ: ਕਤਲ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਨੂੰ ਹੋਈ 22 ਸਾਲ ਤੋਂ ਵੱਧ ਦੀ ਸਜ਼ਾ

ਚੰਡੀਗੜ੍ਹ ਪੁਲਿਸ ਵੱਲੋਂ ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਸਮੇਤ ਹੋਰ ਕਿਸਾਨ ਆਗੂਆਂ ‘ਤੇ ਪਰਚਾ