ਪਟਿਆਲਾ, 27 ਜੂਨ 2021 – ਪਟਿਆਲਾ ਸਿਵਲ ਲਾਈਨ ਥਾਣੇ ਅਧੀਨ ਪੈਂਦੇ ਨਿਊ ਸੈਂਚੂਰੀ ਐਨਕਲੇਵ ‘ਚ ਇਕ ਅਣਮਨੁੱਖੀ ਕਾਰਾ ਸਾਹਮਣੇ ਆਇਆ ਹੈ ਜਿਥੇ ਦੋ ਔਰਤਾਂ ਵੱਲੋਂ ਇਕ ਕੁੱਤੀ ਨੂੰ ਸਕੂਟਰੀ ਨਾਲ ਇਕ ਕੁੱਤੀ ਨੂੰ ਬੰਨ੍ਹ ਕੇ ਘਸੀਟਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਹ ਔਰਤਾਂ ਇਸ ਬੇਜ਼ੁਬਾਨ ਨੂੰ ਸਕੂਟਰੀ ਨਾਲ ਬੰਨ੍ਹ ਮੁਹੱਲੇ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਜਿਸ ਤੋਂ ਬਾਅਦ ਜਦੋ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਲੋਕਾਂ ਨੇ ਔਰਤਾਂ ਦਾ ਪਿੱਛਾ ਕੀਤਾ ਪਰ ਔਰਤਾਂ ਉੱਥੇ ਹੀ ਗਲੀ ‘ਚ ਬੇਜ਼ੁਬਾਨ ਕੁੱਤੀ ਨੂੰ ਛੱਡ ਕੇ ਫ਼ਰਾਰ ਹੋ ਗਈਆਂ। ਇਸ ਸਬੰਧੀ ਤੁਰੰਤ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਚੁਪਾਇਆ ਜੀਵ ਰਾਖਾ ਫਾਊਂਡੇਸ਼ਨ ਇੰਡੀਆ ਸੰਸਥਾ ਦੀ ਵਰਕਰ ਸੁਸ਼ਮਾ ਸਿੰਘ ਰਾਠੌਰ ਨੇ ਤੁਰੰਤ ਬੇਜ਼ੁਬਾਨ ਕੁੱਤੀ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਜਿਥੇ ਗੰਭੀਰ ਜ਼ਖਮਾਂ ਕਾਰਨ ਇਲਾਜ ਦੌਰਾਨ ਬੇਜ਼ੁਬਾਨ ਕੁੱਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਔਰਤਾਂ ਦੀ ਸ਼ਿਕਾਇਤ ਥਾਣਾ ਸਿਵਲ ਲਾਈਨ ਪੁਲਿਸ ਨੂੰ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।