ਚੰਡੀਗੜ੍ਹ, 29 ਜੂਨ 2021 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਪਹੁੰਚ ਤਿੰਨ ਐਲਾਨ ਕੀਤੇ ਕੀਤੇ ਹਨ ਅਤੇ ਕਿਹਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ
1) – ਸਾਰੇ ਪਰਿਵਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਇਸ ਨਾਲ ਪੰਜਾਬ ਦੇ 75ਤੋ 80 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਜੀਰੋ ਹੋ ਜਾਵੇਗਾ
2) – ਸਾਰੇ ਘਰੇਲੂ ਪੁਰਾਣੇ ਬਿੱਲ ਵੀ ਮਾਫ਼ ਕੀਤੇ ਜਾਣਗੇ ਜਿਹਨਾਂ ਦੇ ਕਨੈਕਸ਼ਨ ਕੱਟੇ ਗਏ ਉਹ ਵੀ ਬਹਾਲ ਕਿਤੇ ਜਾਣਗੇ
3) – ਪੰਜਾਬ ‘ਚ 24 ਘੰਟੇ ਬਿਜਲੀ ਦਿੱਤੀ ਜਾਵੇਗੀ, ਪਰ ਇਸ ਦੇ ਲਈ ਲੱਗੇਗਾ ਤਿੰਨ ਤੋਂ ਚਾਰ ਮਹੀਨਿਆਂ ਦਾ ਸਮਾਂ ਲੱਗੇਗਾ