10 ਜੁਲਾਈ ਨੂੰ ਪੰਜਾਬ ਦੇ ਨੈਸ਼ਨਲ ਹਾਈਵੇ ਜਾਮ ਕਰਨਗੇ ਠੇਕਾ ਮੁਲਾਜ਼ਮ – ਮੋਰਚਾ ਆਗੂ

  • ਨਿੱਜੀਕਰਨ ਦੀ ਨੀਤੀ ਰੱਦ ਕਰਕੇ ਠੇਕਾ ਮੁਲਾਜਮਾਂ ਰੈਗੂਲਰ ਕਰੇ ਸਰਕਾਰ – ਮੋਰਚਾ ਆਗੂ

ਪਟਿਆਲਾ, 29 ਜੂਨ 2021 – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੀ ਸੂਬਾ ਪੱਧਰੀ ਮੀਟਿੰਗ ਬਾਰਾਂਦਰੀ ਬਾਗ਼ ਵਿੱਚ ਪਟਿਆਲਾ ਵਿਖੇ ਹੋਈ,ਮੀਟਿੰਗ ਉਪਰੰਤ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ਲਹਿਰਾ,ਰੇਸ਼ਮ ਸਿੰਘ ਗਿੱਲ,ਵਰਿੰਦਰ ਸਿੰਘ ਬੀਬੀਵਾਲਾ,ਗੁਰਵਿੰਦਰ ਸਿੰਘ ਪੰਨੂੰ,ਸ਼ੇਰ ਸਿੰਘ ਲੌਂਗੋਵਾਲ,ਜਗਜੀਤ ਸਿੰਘ ਭਦੌੜ,ਰਾਜੇਸ਼ ਕੁਮਾਰ,ਰਾਏਸਾਹਿਬ ਸਿੰਘ ਸਿੱਧੂ ਆਦਿ ਨੇ ਮੀਟਿੰਗ ਵਿੱਚ ਜਿੱਥੇ ਪਿਛਲੇ ਸੰਘਰਸ਼ਾਂ ਦਾ ਰੀਵਿਊ ਕੀਤਾ ਗਿਆ।

ਉਥੇ ਭਵਿੱਖ ਲਈ ਹੋਰ ਵੱਧ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ ਜਿਸ ਦੀ ਪਹਿਲੀ ਕੜੀ ਵਜੋਂ ਕੈਪਟਨ ਸਰਕਾਰ ਦੇ ਮੰਤਰੀਆਂ,ਅਕਾਲੀ ਭਾਜਪਾ ਗੱਠਜੋੜ ਵਿੱਚ ਸ਼ਾਮਿਲ ਰਹੇ ਸੁਖਬੀਰ ਸਿੰਘ ਬਾਦਲ ਮੌਜੂਦਾ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦਾ ਪਿੰਡਾਂ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਨੂੰ ਹੋਰ ਵੱਧ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਜਾਵੇਗਾ,ਉੱਥੇ ਹੀ 10 ਜੁਲਾਈ ਨੂੰ ਪੰਜਾਬ ਵਿੱਚ ਵੱਖ-ਵੱਖ ਥਾਂਵਾਂ ਤੇ ਨੈਸ਼ਨਲ ਹਾਈਵੇ ਜਾਮ ਕਰਕੇ ਕੈਪਟਨ ਸਰਕਾਰ ਨੂੰ ਸਮੂਹ ਠੇਕਾ ਮੁਲਾਜਮਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਦੇ ਨਾਲ ਨਾਲ ਹੋਰ ਅਹਿਮ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਜਾਵੇਗਾ।

ਆਗੂਆਂ ਨੇ ਇਸ ਸੰਘਰਸ਼ ਦੀ ਤਿਆਰੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੀ ਸਫਲਤਾ ਲਈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਤਿੰਨ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ,ਨੈਸ਼ਨਲ ਹਾਈਵੇ ਜਾਮ ਨਾਲ ਸੰਬੰਧਤ ਖੇਤਰਾਂ ਵਿੱਚ ਝੰਡਾ ਮਾਰਚ ਕਰ ਕੇ ਕਿਸਾਨਾਂ-ਮਜ਼ਦੂਰਾਂ ਨੂੰ ਨਿੱਜੀਕਰਨ ਦੀਆਂ ਨੀਤੀਆਂ ਅਤੇ ਠੇਕਾ ਮੁਲਾਜਮਾਂ ਦੀਆਂ ਮੰਗਾਂ ਅਤੇ ਸੰਘਰਸ਼ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਕਿਰਤੀ ਲੋਕਾਂ ਨੂੰ ਸੰਘਰਸ਼ ਵਿੱਚ ਹਰ ਕਿਸਮ ਦੇ ਸਹਿਯੋਗ ਦੀ ਮੰਗ ਕੀਤੀ ਜਾਵੇਗੀ,ਸੰਘਰਸ਼ ਵਿੱਚ ਸਮੂਹ ਕਾਮਿਆਂ ਦੇ ਪਰਿਵਾਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ,ਸੰਘਰਸ਼ ਦੀਆਂ ਲੋੜਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ ਅਸੀਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ 15-20 ਸਾਲਾਂ ਤੋਂ ਸੇਵਾ ਕਰਦੇ ਆ ਰਹੇ ਹਾਂ ਸਾਡੀ ਮੰਗ ਹੈ ਕਿ ਸਾਨੂੰ ਸੰਬੰਧਤ ਵਿਭਾਗਾਂ ਚ ਰੈਗੂਲਰ ਕੀਤਾ ਜਾਵੇ।

ਜ਼ਿੰਦਗੀ ਜਿਊਣ ਦੀਆਂ ਲੋੜਾਂ ਮੁਤਾਬਿਕ ਤਨਖਾਹ ਨਿਸ਼ਚਿਤ ਕੀਤੀ ਜਾਵੇ,ਸੇਵਾ ਦੇ ਨਾਲ ਸਮੇਂ ਵਾਪਰਨ ਵਾਲੇ ਹਾਦਸਿਆਂ ਦੇ ਸਮੇਂ ਯੋਗ ਮੁਆਵਜ਼ੇ ਦੀ ਅਦਾਇਗੀ ਕੀਤੀ ਜਾਵੇ,ਸੇਵਾਵਾਂ ਦੇ ਖੇਤਰ ਜੋ ਪੰਜਾਬ ਦੇ ਮਿਹਨਤਕਸ਼ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਉਸਾਰਿਆ ਗਿਆ,ਅੱਜ ਜਦੋਂ ਇਨ੍ਹਾਂ ਸੇਵਾਵਾਂ ਤੋਂ ਬਗ਼ੈਰ ਜ਼ਿੰਦਗੀ ਜਿਊਣ ਦੁਰਲੱਭ ਹੈ,ਸਰਕਾਰ ਇਨ੍ਹਾਂ ਸੇਵਾਵਾਂ ਦਾ ਨਿੱਜੀਕਰਨ ਕਰਕੇ ਧਨਾਢ ਕਾਰਪੋਰੇਟਰਾਂ ਹਵਾਲੇ ਕਰ ਰਹੀ ਹੈ ਉਨ੍ਹਾਂ ਦੀਆਂ ਮੁਨਾਫ਼ੇ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਖੇਤਰਾਂ ਚ ਵਪਾਰ ਅਤੇ ਮੁਨਾਫ਼ੇ ਦੀਆਂ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ, ਤਿੱਖੀ ਰੱਤ ਨਿਚੋੜ ਲਈ ਖੇਤੀ ਅਤੇ ਲੇਬਰ ਕਾਨੂੰਨ ਤਬਦੀਲ ਕਰ ਦਿੱਤੇ ਗਏ ਹਨ,ਪੰਜਾਬ ਸਰਕਾਰ ਜੋ ਘਰ-ਘਰ ਪੱਕਾ ਰੁਜ਼ਗਾਰ ਦੇਣ ਦੇ ਵਾਅਦੇ ਨਾਲ਼ ਗੱਦੀ ਤੇ ਬਿਰਾਜਮਾਨ ਹੋਈ ਸੀ,ਉਹ ਆਪਣੇ ਵਾਅਦਿਆਂ ਤੋਂ ਭੱਜ ਹੀ ਨਹੀਂ ਨਿਕਲੀ ਸਗੋਂ ਵਾਅਦੇ ਪੂਰੇ ਕਰਨ ਦੀ ਮੰਗ ਕਰਦੇ ਠੇਕਾ ਮੁਲਾਜਮਾਂ ਉੱਪਰ ਜਬਰ ਢਾਹਕੇ ਉਹਨ੍ਹਾਂ ਦੀ ਜ਼ੁਬਾਨ ਬੰਦ ਕਰਨ ਦੇ ਯਤਨ ਕਰ ਰਹੀ ਹੈ।

ਗੱਲਬਾਤ ਰਾਹੀਂ ਮਸਲੇ ਹੱਲ ਕਰਨ ਤੋਂ ਭਗੌੜੀ ਹੋ ਚੁੱਕੀ ਹੈ,ਲਿਖਤੀ ਗੱਲਬਾਤ ਦਾ ਸਮਾਂ ਦੇਕੇ ਬਹਾਨਿਆਂ ਹੇਠ ਗੱਲਬਾਤ ਤੋਂ ਵੀ ਇਨਕਾਰੀ ਹੈ,ਜਿਸ ਲਈ ਸੰਘਰਸ਼ ਕਰਨਾ ਠੇਕਾ ਮੁਲਾਜਮਾਂ ਦਾ ਸ਼ੌਕ ਨਹੀਂ ਸਗੋਂ ਮਜਬੂਰੀ ਹੈ,ਆਗੂਆਂ ਵੱਲੋਂ ਸਮੂਹ ਠੇਕਾ ਮੁਲਾਜ਼ਮਾਂ ਨੂੰ ਇਕ ਜ਼ੋਰਦਾਰ ਅਪੀਲ ਚ ਕਿਹਾ ਗਿਆ ਕਿ ਉਹ ਅੱਜ ਤੋਂ ਹੀ ਕਮਰਕੱਸੇ ਕਰਕੇ ਸੰਘਰਸ਼ ਦੀ ਸਫਲਤਾ ਵਿੱਚ ਜੁਟ ਜਾਣ ਮੰਤਰੀਆਂ ਦੇ ਪਿੰਡਾਂ ਚ ਆਉਣ ਤੇ ਵਿਰੋਧ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਕਰ ਦੇਣ,ਪੰਜਾਬ ਦੀਆਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੋਰ ਮਿਹਨਤਕਸ਼ ਲੋਕਾਂ ਨੂੰ ਇਕ ਜ਼ੋਰਦਾਰ ਅਪੀਲ ਚ ਕਿਹਾ ਗਿਆ ਹੈ ਕਿ ਸਾਡੇ ਹਾਈ ਵੇਅ ਜਾਮ ਕਰਨ ਦੇ ਸੱਦੇ ਨਾਲ ਹੋ ਸਕਦਾ ਹੈ ਕਿ ਆਪ ਜੀ ਨੂੰ ਕੁੱਝ ਔਕੜਾਂ ਦਾ ਸਾਹਮਣਾ ਕਰਨਾ ਪਵੇ ਇਹ ਸਾਡਾ ਕੋਈ ਸ਼ੌਕ ਨਹੀਂ ਸਗੋਂ ਸਾਡੀ ਬਹੁਤ ਵੱਡੀ ਮਜਬੂਰੀ ਹੈ,ਇਸ ਲਈ ਅਸੀਂ ਆਪ ਜੀ ਪਾਸੋਂ ਖਿਮਾਂ ਚਾਹੁੰਦੇ ਹਾਂ,ਪਰ ਇਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ,ਜਿਸ ਨੇ ਕਾਰਪੋਰੇਟ ਸੇਵਾ ਲਈ ਇਹ ਹਾਲਤ ਪੈਦਾ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਖੇਡ ਮੰਤਰੀ ਨੇ 24 ਉੱਘੇ ਕੌਮੀ ਤੇ ਕੌਮਾਂਤਰੀ ਖਿਡਾਰੀਆਂ ਨੂੰ ਟਰੇਨਿੰਗ ਲਈ 95 ਲੱਖ ਦਾ ਸਾਮਾਨ ਸੌਂਪਿਆ

ਡੀਜੀਪੀ ਪੰਜਾਬ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ