ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਦੇ ਟਵੀਟ ਦਾ ਟਵੀਟ ਕਰਕੇ ਦਿੱਤਾ ਠੋਕਵਾਂ ਜਵਾਬ

ਚੰਡੀਗੜ੍ਹ, 30 ਜੂਨ 2021 – ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਨੂੰ ਟਵੀਟ ਕਰਕੇ ਠੋਕਵਾਂ ਜਵਾਬ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਤੁਹਾਡੇ ਭ੍ਰਿਸ਼ਟ ਕਾਰੋਬਾਰਾਂ ਨੂੰ ਨਸ਼ਟ ਕਰਨ ਦੇ ਨਾਲ – ਨਾਲ ਜਦੋਂ ਤੱਕ ਪੰਜਾਬ ਦੇ ਖੰਡਰਾਂ ‘ਤੇ ਬਣੇ ਤੁਹਾਡੇ ਸੁਖ ਵਿਲਾਸ ਨੂੰ ਖ਼ਤਮ ਕਰ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਲਈ ਪਬਲਿਕ ਸਕੂਲ ਅਤੇ ਪਬਲਿਕ ਹਸਪਤਾਲ ਨਹੀਂ ਬਣਾਇਆ ਜਾਂਦਾ, ਮੈਂ ਚੁੱਪ ਨਹੀਂ ਕਰਾਂਗਾ।”

ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਮਿਸਗਾਈਡਡ ਮਿਜ਼ਾਈਲ ਦੱਸਿਆ ਗਿਆ ਸੀ ਕਿ ਉਹ ਕੰਟਰੋਲ ‘ਚ ਨਹੀਂ ਹੈ ਅਤੇ ਪਤਾ ਨਹੀਂ ਕਿੱਧਰ ਨੂੰ ਚਲ ਜਾਵੇ ਅਤੇ ਕਿਤੇ ਵੀ ਫੱਟ ਜਾਵੇ। ਸੁਖਬੀਰ ਨੇ ਕਿਹਾ ਸੀ ਕਿ ਪੰਜਾਬ ਨੂੰ ਇਸ ਸਮੇਂ ਐਕਟਿੰਗ ਵਾਲਾ ਨੇਤਾ ਨਹੀਂ ਚਾਹੀਦਾ, ਸਗੋਂ ਅਜਿਹਾ ਨੇਤਾ ਚਾਹੀਦਾ ਹੈ, ਜੋ ਸੂਬੇ ਦੇ ਵਿਕਾਸ ਬਾਰੇ ਸੋਚ ਸਕੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਕ੍ਰਾਈਮ ਬਰਾਂਚ ਨੇ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ

ਆਪ ਨੇ ਪੰਜਾਬ ਦੇ ਡਾਕਟਰਾਂ ਦੀਆਂ ਮੰਗਾਂ ਦਾ ਕੀਤਾ ਸਮਰਥਨ