ਮਾਨਸਾ: ਬੱਸ ਅਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ‘ਚ 6 ਦੀ ਮੌਤ

ਮਾਨਸਾ , 30 ਜੂਨ 2021 : ਅੱਜ ਦੁਪਹਿਰ ਮਾਨਸਾ – ਬਰਨਾਲਾ ਰੋਡ ਜ਼ਿਲ੍ਹੇ ਦੇ ਪਿੰਡ ਜੋਗਾ ਨੇੜੇ ਬੱਸ ਅਤੇ ਕਾਰ ਦੀ ਆਹਮੋ ਸਾਹਮਣੇ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਾਰ ਵਿੱਚ 1 ਆਦਮੀ, 3 ਔਰਤਾਂ ਤੇ ਚਾਰ ਬੱਚੇ ਕੁੱਲ (8) ਵਿਅਕਤੀ ਸਵਾਰ ਸਨ। ਇਸ ਵਿੱਚੋਂ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਵਿਅਕਤੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਇੱਬਲ ਖੁਰਦ ਦੇ ਵਾਸੀ ਸਨ।

ਘਟਨਾ ਸਥਾਨ ਤੇ ਡੀਐਸਪੀ ਗੁਰਮੀਤ ਸਿੰਘ, ਐਸਐਚਓ ਥਾਣਾ ਜੋਗਾ ਅਜੇ ਕੁਮਾਰ ਪਰੋਚਾ ਪਹੁੰਚੇ। ਇਸ ਘਟਨਾ ਵਿੱਚ ਅਲਟੋ ਕੇ-10 ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਕਾਰ ਸਵਾਰ ਵਿਅਕਤੀ ਪਿੰਡ ਹੀਰਕੇ ਦੇ ਮੇਲੇ ਤੋਂ ਵਾਪਸ ਆਪਣੇ ਪਿੰਡ ਪਰਤ ਰਹੇ ਸਨ। ਜਿਸ ਦੀ ਜੋਗਾ ਵਿਖੇ ਇੱਕ ਬੱਸ ਨਾਲ ਆਹਮਣੇ ਸਾਹਮਣੇ ਦੀ ਟੱਕਰ ਹੋ ਗਈ।

ਥਾਣਾ ਜੋਗਾ ਦੇ ਮੁੱਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿਖੇ ਰਖਵਾਈਆਂ ਗਈਆਂ ਹਨ ਅਤੇ ਜਖਮੀ ਦੋ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ, ਜਿੰਨਾਂ ਵਿੱਚੋਂ 1 ਨੂੰ ਰੈਫਰ ਕਰ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ ਮਾਈਨਿੰਗ ਵਿਭਾਗ ਨੇ ਸਪੱਸ਼ਟ ਕੀਤਾ; ਬਿਆਸ ਦਰਿਆ ਦੀ ਜਿਸ ਜਗ੍ਹਾਂ `ਤੇ ਸੁਖਬੀਰ ਬਾਦਲ ਗਿਆ, ਉਹ ਇਕ ਲੀਗਲ ਸਾਈਟ ਹੈ

ਜਿਨਸੀ ਸ਼ੋਸ਼ਣ ਦੇ ਅਪਰਾਧਾਂ ਵਿੱਚ ਤੇਜ਼ੀ ਨਾਲ ਜਾਂਚ ਕਰਨ ਅਤੇ ਮੁਕੱਦਮਾ ਚਲਾਉਣ ਨੂੰ ਯਕੀਨੀ ਬਣਾਉਣ ਲਈ ਸੂਬਾ-ਪੱਧਰੀ ਕਮੇਟੀ ਦਾ ਗਠਨ