ਚੰਡੀਗੜ੍ਹ, 1 ਜੁਲਾਈ 2021 – ਮਿਲਕਫੈਡ ਸਮੇਤ ਦੁੱਧ ਵੇਚਣ ਵਾਲੀਆਂ ਕੰਪਨੀਆਂ ਨੇ 1 ਜੁਲਾਈ 2020 ਤੋਂ ਖਪਤਕਾਰਾਂ ਲਈ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।
ਵੇਰਕਾ ਵੱਲੋਂ ਅੱਜ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਵਿੱਚ ਵੇਰਕਾ ਦੁੱਧ ਦੀ ਕੀਮਤ ਗੋਲਡ ਪ੍ਰਤੀ ਲੀਟਰ ਜੋ ਪਹਿਲਾ 55 ਰੁਪਏ ਮਿਲਦਾ ਸੀ, ਹੁਣ 57 ਰੁਪਏ ਪ੍ਰਤੀ ਲੀਟਰ ਮਿਲੇਗਾ। ਗਾਂ ਦਾ ਦੁੱਧ 1.5 ਲੀਟਰ ਪਹਿਲਾਂ 60 ਰੁਪਏ ਪ੍ਰਤੀ ਲੀਟਰ ਕੀਮਤ ਸੀ, ਹੁਣ ਇਹ ਵਧ ਕੇ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵੇਰਕਾ ਦਾ ਸ਼ਕਤੀ ਦੁੱਧ (ਹਰਾ ਪੈਕੇਟ) ਪਹਿਲਾਂ 49 ਰੁਪਏ ਪ੍ਰਤੀ ਲੀਟਰ ਵਿਕਦਾ ਸੀ, ਹੁਣ ਇਸ ਦੀ ਕੀਮਤ 51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਵੇਰਕਾ ਸਕਿਮਡ ਮਿਲਕ ਪਹਿਲਾਂ 36 ਰੁਪਏ ਪ੍ਰਤੀ ਲੀਟਰ ਵਿਕਦਾ ਸੀ ਤੇ ਹੁਣ ਇਹ 38 ਰੁਪਏ ਪ੍ਰਤੀ ਲੀਟਰ ਮਿਲੇਗਾ।
ਮਿਲਕਫੈਡ ਦੁਆਰਾ ਜਾਰੀ ਕੀਤੀਆਂ ਵੱਖ ਵੱਖ ਸ਼੍ਰੇਣੀਆਂ ਦੇ ਦੁੱਧ ਦੀਆਂ ਨਵੀਆਂ ਦਰਾਂ ਦੀ ਕਾਪੀ ਹੇਠਾਂ ਦਿੱਤੀ ਗਈ ਹੈ….


