ਕਿਸਾਨਾਂ ਨੂੰ ਮਿਲੇਗਾ 6 ਕਰੋੜ ਰੁਪਏ ਦਾ ਲਾਭ, 50 ਫੀਸਦੀ ਤੱਕ ਮਿਲੇਗੀ ਸਬਸਿਡੀ

ਜਿਵੇਂ ਵੋਟਾਂ ਦਾ ਵੇਲਾ ਨੇੜੇ ਆ ਰਿਹਾ ਓਵਨ ਹੀ ਪੰਜਾਬ ਸਰਕਾਰ ਹੁਣ ਕਿਸਾਨਾਂ ਨੂੰ ਭਰਮਾਉਣ ਵਿੱਚ ਲੱਗੀ ਹੋਈ ਹੈ। ਕਿਸਾਨਾਂ ਨੂੰ ਨਵੇਂ ਵਸੀਲੇ ਅਤੇ ਤਰੀਕੇ ਦੱਸੇ ਅਤੇ ਸਮਝਾਏ ਜਾ ਰਹੇ ਹਨ। ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮਟਡ ਦੇ ਪ੍ਰਬੰਧਕੀ ਨਿਰਦੇਸ਼ਕ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਹੁਣ ਸਬਸਿਡੀ ਦਿੱਤੀ ਜਾਵੇਗੀ। ਸਰਕਾਰ ਵੱਲੋਂ ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ ਰਾਹੀਂ ਪੰਜਾਬ ਦੀਆਂ ਖਾਰੀਆਂ ਜਾਂ ਕਲਰਾਠੀਆਂ ਜਮੀਨਾਂ ਦੀ ਸਿਹਤ ਦੇ ਸੁਧਾਰ ਲਈ 70 ਫੀਸਦੀ ਕੈਲਸ਼ੀਅਮ ਸਲਫੇਟ ਵਾਲਾ ਜਿਪਸਮ 50 ਫੀਸਦੀ ਸਬਸਿਡੀ ਉਤੇ ਉਪਲਬੱਧ ਕਰਵਾਇਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਇਸ ਸਾਲ ਸੂਬੇ ਦੇ ਕਿਸਾਨਾਂ ਨੂੰ12 ਕਰੋੜ ਰੁਪਏ ਦੀ 20,000 ਮੀਟਰਕ ਟਨ ਜਿਪਸਮ ਪ੍ਰਦਾਨ ਕੀਤੀ ਜਾਵੇਗੀ। ਇਸ ਵਿੱਚੋਂ 50 ਫੀਸਦੀ ਸਬਸਿਡੀ ਮਿਲਣ ਨਾਲ ਕਿਸਾਨਾਂ ਨੂੰ 6 ਕਰੋੜ ਰੁਪਏ ਦਾ ਲਾਭ ਪਹੁੰਚੇਗਾ। ਕਿਸਾਨਾਂ ਨੂੰ ਸਬਸਿਡੀ ਉਤੇ ਮਿਲ ਰਹੀ ਜਿਪਸਮ ਲੈਣ ਲਈ ਆਪਣੇ ਜਿਲੇ ਦੇ ਮੁੱਖ ਖੇਤੀਬਾੜੀ ਅਫਸਰ/ਬਲਾਕ ਖੇਤੀਬਾੜੀ ਅਫਸਰ/ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰਨਾ ਪਵੇਗਾ। ਇਸ ਤੋਂ ਇਲਾਵਾ ਪੰਜਾਬ ਐਗਰੋ ਦੇ ਲੁਧਿਆਣਾ, ਜਲੰਧਰ, ਸੰਗਰੂਰ ਅਤੇ ਕੋਟਕਪੂਰਾ ਸਥਿਤ ਖੇਤਰੀ ਦਫਤਰਾਂ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।

ਇਹਨਾਂ ਥਾਵਾਂ ‘ਤੇ ਉਨਾਂ ਨੂੰ 340 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ਵਾਲਾ ਜਿਪਸਮ ਸਿਰਫ 170 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ’ਤੇ ਦਿੱਤਾ ਜਾਵੇਗਾ ਤਾਂ ਕਿ ਸੂਬੇ ਦੀਆਂ ਜਮੀਨਾਂ ਦੀ ਸਿਹਤ ਵਿੱਚ ਸੁਧਾਰ ਲਿਆਂਦਾ ਜਾ ਸਕੇ। ਉਨਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਲੈਣ ਲਈ ਕੁਝ ਦਸਤਵੇਜ ਵੀ ਲੋੜੀਂਦੇ ਹਨ ਜਿਨਾਂ ਵਿਚ ਨਿਰਧਾਰਿਤ ਫਾਰਮ ਭਰਕੇ ਆਪਣੇ ਪਿੰਡ/ਸ਼ਹਿਰ ਦੇ ਸਰਪੰਚ/ਪੰਚ/ਲੰਬੜਦਾਰ/ ਐਮ.ਸੀ. ਤੋਂ ਤਸਦੀਕ ਕੀਤਾ ਹੋਵੇ, ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਬੈਂਕ ਪਾਸਬੁੱਕ ਦੀ ਫੋਟੋ ਕਾਪੀ ਸ਼ਾਮਲ ਹੈ। ਵਧੇਰੇ ਜਾਣਕਾਰੀ ਲੈਣ ਅਤੇ ਜਿਪਸਮ ਪ੍ਰਾਪਤ ਕਰਨ ਲਈ ਪੰਜਾਬ ਐਗਰੋ ਦੇ ਮੋਬਾਇਲ ਨੰਬਰ 85447-18919 ‘ਤੇ ਵੀ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ।

ਜਿਪਸਮ ਦੀ ਵਰਤੋਂ ਦੇ ਲਾਭ ਦੱਸਦੇ ਹੋਏ ਸ੍ਰੀ ਬਰਾੜ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਤਕਰੀਬਨ 2.30 ਲੱਖ ਹੈਕਟੇਅਰ ਖੇਤਰ ਵਿੱਚ ਜਮੀਨਾਂ ਦਾ ਪੀ.ਐੱਚ 8.5 ਤੋਂ ਵੱਧ ਹੈ, ਭਾਵ ਕਿ ਇਹ ਜਮੀਨਾਂ ਖਾਰੀਆਂ ਹਨ ਅਤੇ ਇਹਨਾਂ ਵਿੱਚ ਸੋਡੀਅਮ ਦੀ ਮਾਤਰਾ (ਜੋ ਕਿ ਪਾਣੀ ਵਿੱਚ ਨਹੀਂ ਘੁਲਦਾ) ਜਿਆਦਾ ਹੋਣ ਕਾਰਨ ਜਮੀਨਾਂ ਵਿੱਚ ਖੁਰਾਕੀ ਤੱਤ ਫਸਲਾਂ ਨੂੰ ਨਹੀਂ ਮਿਲਦੇ, ਜਿਸ ਕਾਰਨ ਕਿਸਾਨਾਂ ਨੂੰ ਫਸਲ ਦੀ ਭਰਪੂਰ ਪੈਦਾਵਾਰ ਨਹੀਂ ਮਿਲ ਪਾਉਂਦੀ।

ਇਨਾਂ ਜਮੀਨਾਂ ਵਿੱਚ ਮੁੜ ਤੋਂ ਸੁਧਾਰ ਲਿਆਉਣ ਲਈ ਜਿਪਸਮ ਦੀ ਜਰੂਰਤ ਹੁੰਦੀ ਹੈ, ਜਿਸ ਵਿੱਚ ਮੌਜੂਦ ਕੈਲਸ਼ੀਅਮ ਸਲਫੇਟ ਜਮੀਨ ਵਿਚਲੇ ਸੋਡੀਅਮ ਕਾਰਬੋਨੇਟ ਨਾਲ ਮਿਲ ਕੇ ਸੋਡੀਅਮ ਸਲਫੇਟ ਵਿੱਚ ਬਦਲ ਜਾਂਦਾ ਹੈ ਅਤੇ ਉਹ ਜਮੀਨ ਦੀਆਂ ਜੜਾਂ ਤੋਂ ਦੂਰ ਧਰਤੀ ਦੀ ਹੇਠਲੀ ਸਤਹਿ ਵਿੱਚ ਪਹੁੰਚ ਜਾਂਦਾ ਹੈ ਅਤੇ ਜਮੀਨਾਂ ਵਿੱਚ ਮੌਜੂਦ ਖੁਰਾਕੀ ਤੱਤ ਫਸਲਾਂ ਨੂੰ ਆਮ ਵਾਂਗ ਮਿਲਣ ਲੱਗ ਜਾਂਦੇ ਹਨ ਜਿਸਦੇ ਸਿੱਟੇ ਵਜੋਂ ਕਿਸਾਨ ਵੀਰਾਂ ਨੂੰ ਫਸਲ ਦੀ ਭਰਪੂਰ ਪੈਦਾਵਾਰ ਮਿਲਦੀ ਹੈ ਅਤੇ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਬਿਜਲੀ ਦੀ ਭਾਰੀ ਮੰਗ ਦੇ ਬਾਵਜੂਦ ਉਦਯੋਗਾਂ ਵਿੱਚ ਕੰਮ ਸ਼ੁਰੂ, ਨਾਲ ਹੀ ਰੱਖੀ ਸ਼ਰਤ

ਘਰ ਬੈਠੇ ਆਪਣੇ ਪਾਸਪੋਰਟ ਨੂੰ ਕਰੋ covid-19 ਵੈਕਸੀਨ ਸਰਟੀਫਿਕੇਟ ਨਾਲ ਲਿੰਕ