ਘਰ ਬੈਠੇ ਆਪਣੇ ਪਾਸਪੋਰਟ ਨੂੰ ਕਰੋ covid-19 ਵੈਕਸੀਨ ਸਰਟੀਫਿਕੇਟ ਨਾਲ ਲਿੰਕ

ਵਿਦੇਸ਼ ਜਾਣ ਦੇ ਚਾਹਵਾਨ ਕਈ ਲੋਕਾਂ ਨੂੰ ਹਜੇ ਤੱਕ ਇਸ ਬਾਰੇ ਨਹੀਂ ਪਤਾ ਕਿ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਕੋਵਿਡ ਵੈਕਸੀਨ ਸਰਟੀਫਿਕੇਟ ਨਾਲ ਜੋੜਨਾ ਬਹੁਤ ਜਰੂਰੀ ਹੈ। ਲੋਕਾਂ ਵੱਲੋਂ covid-19 ਵੈਕਸੀਨ ਜਰੂਰ ਲਗਵਾਈ ਹੈ ਪਰ ਆਪਣਾ ਪਾਸਪੋਰਟ ਨਾਲ ਸਰਟੀਫਿਕੇਟ ਨਹੀਂ ਜੋੜਿਆ। ਇਸ ਕਾਰਨ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਪਰ ਹੁਣ ਤੁਸੀਂ ਘਰ ਬੈਠੇ ਹੀ ਆਪਣੇ ਪਾਸਪੋਰਟ covid-19 ਵੈਕਸੀਨ ਸਰਟੀਫਿਕੇਟ ਨਾਲ ਲਿੰਕ ਕਰ ਸਕਦੇ ਹੋ। ਅੰਤਰਰਾਸ਼ਟਰੀ ਟ੍ਰੈਵਲਰਸ ਲਈ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਹੈ ਅਤੇ ਆਸਾਨੀ ਨਾਲ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਆਪਣੇ ਪਾਸਪੋਰਟ ਨੂੰ ਕੋਵਿਡ ਵੈਕਸੀਨ ਨਾਲ ਲਿੰਕ ਕਰਨ ਲਈ ਤੁਹਾਨੂੰ CoWIN ਪੋਰਟਲ ‘ਤੇ ਇੱਕ ਪ੍ਰਕਿਰਿਆ ਪੂਰੀ ਕਰਨੀ ਪਵੇਗੀ। ਅਸਲ ਵਿੱਚ ਇਹ ਸੁਵਿਧਾ ਕੇਂਦਰ ਸਰਕਾਰ ਵੱਲੋਂ ਅੰਤਰਰਾਸ਼ਟਰੀ ਸਫ਼ਰ ਕਰਨ ਵਾਲੇ ਲੋਕਾਂ ਲਈ ਸ਼ੁਰੂ ਕੀਤੀ ਗਈ ਹੈ ਅਤੇ ਇਹ ਪ੍ਰਕਿਰਿਆ ਵੀ ਬਹੁਤ ਆਸਾਨ ਬਣਾਈ ਗਈ ਹੈ। Arogya Setu ਦੇ ਅਧਿਕਾਰਿਤ ਟਵੀਟਰ ਖਾਤੇ ‘ਤੇ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਕੁਝ ਹੀ ਸਕਿੰਟਾਂ ਵਿੱਚ ਪ੍ਰੋਸੈਸ ਪੂਰਾ ਹੋ ਜਾਂਦਾ ਹੈ ਅਤੇ ਤੁਹਾਨੂੰ ਤੁਹਾਡਾ ਨਵਾਂ ਕੋਵਿਡ ਵੈਕਸੀਨ ਦਾ ਸਰਟੀਫਿਕੇਟ ਮਿਲ ਜਾਵੇਗਾ। ਉਸ ਲਈ ਤੁਸੀਂ ਹੇਠ ਲਿਖੀ ਪ੍ਰਕਿਰਿਆ ਰਾਹੀਂ ਕੰਮ ਕਰ ਸਕਦੇ ਹੋ।

-CoWIN ਦੇ ਅਧਿਕਾਰਿਤ ਵੈੱਬ ਪੋਰਟਲ www.cowin.gov.in ਉੱਤੇ ਜਾਓ।


-Passport ਆਪਸ਼ਨ ‘ਤੇ ਕਲਿੱਕ ਕਰੋ ਅਤੇ ਆਪਣੇ ਆਪ ਨੂੰ ਰਜਿਸਟਰ ਕਰਵਾਓ।

-ਇਸ ਵਿੱਚ ਤੁਸੀਂ ਇੱਕ ਹੀ ਫੋਨ ਨੰਬਰ ‘ਤੇ ਆਪਣੇ ਪਰਿਵਾਰ ਦੇ 4 ਲੋਕਾਂ ਨੂੰ ਰਜਿਸਟਰ ਕਰ ਸਕਦੇ ਹੋ।

-ਰਜਿਸਟਰ ਕਰਨ ਤੋਂ ਬਾਅਦ ਤੁਸੀਂ ਆਪਣੇ ਪਾਸਪੋਰਟ ਦਾ ਨੰਬਰ ਅਤੇ ਬਾਕੀ ਜਾਣਕਰੀ ਭਰ ਸਕਦੇ ਹੋ।

-ਇਸ ਤੋਂ ਬਾਅਦ ਤੁਹਾਡੀ ਸਹਿਮਤੀ ਤੋਂ ਬਾਅਦ ਪ੍ਰੋਸੈਸ ਪੂਰਾ ਹੋ ਜਾਂਦਾ ਹੈ।

-ਕੁਝ ਹੀ ਸਕਿੰਟਾਂ ਵਿੱਚ ਤੁਹਾਨੂੰ ਤੁਹਾਡਾ ਨਵਾਂ ਕੋਵਿਡ ਵੈਕਸੀਨ ਸਰਟੀਫਿਕੇਟ ਮਿਲ ਜਾਵੇਗਾ।

-ਇਸ ਸਰਟੀਫਿਕੇਟ ਵਿੱਚ ਤੁਹਾਡਾ ਪਾਸਪੋਰਟ ਦਾ ਨੰਬਰ ਅਪਡੇਟ ਹੋ ਜਾਵੇਗਾ ਜਿਸ ਤੋਂ ਬਾਅਦ ਤੁਸੀਂ ਅੰਤਰਰਾਸ਼ਟਰੀ ਯਾਤਰਾ ਕਰ ਸਕਦੇ ਹੋ।

-ਜੇਕਰ ਤੁਹਾਡੇ ਸਰਟੀਫਿਕੇਟ ਵਿੱਚ ਕੋਈ ਗਲਤੀ ਹੈ ਤਾਂ ਤੁਸੀਂ ‘raise an issue’ ਵਿੱਚ ਜਾਕੇ ਆਪਣੀ ਗਲਤੀ ਠੀਕ ਕਰ ਸਕਦੇ ਹੋ।
-ਇਹ ਧਿਆਨ ਰਹੇ ਕਿ ਗਲਤੀ ਨੂੰ ਤੁਸੀਂ ਇੱਕ ਵਾਰ ਹੀ ਸਹੀ ਕਰ ਸਕਦੇ ਹੋ ਇਸ ਲਈ ਜਾਣਕਾਰੀ ਭਰਦੇ ਸਮੇਂ ਪੂਰਾ ਧਿਆਨ ਰੱਖਿਆ ਜਾਵੇ।

CoWIN ਤੋਂ ਇਲਾਵਾ ਤੁਸੀਂ Arogya Setu App ਵਿੱਚ ਵੀ ਆਪਣਾ ਪਾਸਪੋਰਟ ਨੰਬਰ ਆਪਣੇ ਕੋਵਿਡ ਵੈਕਸੀਨ ਨਾਲ ਅਪਡੇਟ ਕਰ ਸਕਦੇ ਹੋ। ਆਸਾਨ ਤਰੀਕੇ ਨਾਲ ਇਹ ਸਰਟੀਫਿਕੇਟ ਅਪਡੇਟ ਹੋ ਜਾਂਦੇ ਹਨ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨਾਂ ਨੂੰ ਮਿਲੇਗਾ 6 ਕਰੋੜ ਰੁਪਏ ਦਾ ਲਾਭ, 50 ਫੀਸਦੀ ਤੱਕ ਮਿਲੇਗੀ ਸਬਸਿਡੀ

ਬਾਬਾ ਰਾਮਦੇਵ ਟਰੰਕ ਭਰਕੇ ਦਸਤਾਵੇਜ ਲੈ ਪਹੁੰਚੇ ਸੁਪ੍ਰੀਮ ਕੋਰਟ, ਸੁਣਵਾਈ ਦਿੱਲੀ ‘ਚ ਕਰਵਾਉਣ ਦੀ ਮੰਗ