ਬਾਬਾ ਰਾਮਦੇਵ ਟਰੰਕ ਭਰਕੇ ਦਸਤਾਵੇਜ ਲੈ ਪਹੁੰਚੇ ਸੁਪ੍ਰੀਮ ਕੋਰਟ, ਸੁਣਵਾਈ ਦਿੱਲੀ ‘ਚ ਕਰਵਾਉਣ ਦੀ ਮੰਗ

ਯੋਗ ਗੁਰੂ ਬਾਬਾ ਰਾਮ ਦੇਵ ਨੇ ਐਲੋਪੈਥੀ ਦਵਾਈਆਂ ਨੂੰ ਲੈਕੇ ਦਿੱਤੇ ਆਪਣੇ ਵਿਵਾਦਿਤ ਬਿਆਨ ਤੋਂ ਬਾਅਦ ਵੱਖ-ਵੱਖ ਰਾਜਾਂ ਵਿੱਚ ਉਹਨਾਂ ਖਿਲਾਫ਼ ਪਰਚੇ ਦਰਜੇ ਹੋਏ। ਹੁਣ ਉਹਨਾਂ ਪਰਚਿਆਂ ਤੋਂ ਹੀ ਬਚਨ ਲਈ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਸੁਪ੍ਰੀਮ ਕੋਰਟ ਦਾ ਦਰਵਾਜਾ ਖਟਖਟਾਇਆ ਹੈ। ਬਾਬਾ ਰਾਮਦੇਵ ਵੱਲੋਂ ਦਿੱਤੀ ਪਟੀਸ਼ਨ ਵਿੱਚ ਹਰ ਇੱਕ ਕਾਗਜ਼ੀ ਦਸਤਾਵੇਜ ਅਤੇ ਵੀਡੀਓ ਦਸਤਾਵੇਜ ਸਰਬ ਉੱਚ ਅਦਾਲਤ ਵਿੱਚ ਜਮਾ ਕਰਵਾਏ ਗਏ ਹਨ। ਹੁਣ ਇਸ ਪਟੀਸ਼ਨ ਉੱਤੇ ਸੁਪ੍ਰੀਮ ਕੋਰਟ ਵਿੱਚ ਇੱਕ ਹਫਤੇ ਲਈ ਸੁਣਵਾਈ ਚੱਲੇਗੀ।

ਭਾਰਤ ਦੇ ਪ੍ਰਮੁੱਖ ਜੱਜ ਐੱਨ.ਵੀ. ਰਮਨਾ ਨੇ ਸੋਮਵਾਰ ਨੂੰ ਸੁਣਵਾਈ ਦੌਰਾਨ ਕਿਹਾ ਕਿ ਉਹਨਾਂ ਨੂੰ ਐਤਵਾਰ ਦੇਰ ਰਾਤ ਬਾਬਾ ਰਾਮਦੇਵ ਵੱਲੋਂ ਵੱਡੀ ਗਿਣਤੀ ਵਿੱਚ ਦਸਤਾਵੇਜ ਅਤੇ ਸੀ.ਡੀ ਭੇਜੀ ਹੈ। ਇਸ ਲਈ ਉਹਨਾਂ ਨੂੰ ਦੇਖਣ ਅਤੇ ਪੜ੍ਹਨ ਲਈ ਸਮਾਂ ਲੱਗੇਗਾ ਇਸ ਲਈ ਇਹ ਕਾਰਵਾਈ ਇੱਕ ਹਫਤੇ ਤੱਕ ਚੱਲੇਗੀ। ਐਲੋਪੈਥੀ ‘ਤੇ ਬਿਆਨ ਦੇਣ ਕਾਰਨ ਰਾਮਦੇਵ ਖਿਲਾਫ਼ ਵੱਖ ਵੱਖ ਥਾਵਾਂ ‘ਤੇ ਹੋਈ FIR ਦਰਜ ਨੂੰ ਦਿੱਲੀ ਟਰਾਂਸਫਰ ਕਰਨ ਲਈ ਵੀ ਸੁਪ੍ਰੀਮ ਕੋਰਟ ਵਿੱਚ ਸੁਣਵਾਈ ਹੋਈ।

ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਸੁਪ੍ਰੀਮ ਕੋਰਟ ਵਿੱਚ ਬਾਬਾ ਰਾਮਦੇਵ ਦੀ ਅਪੀਲ ਦਾ ਵਿਰੋਧ ਕੀਤਾ। ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ। ਰਾਮਦੇਵ ਖਿਲਾਫ਼ ਦਿੱਤੀ ਅਰਜੀ ਵਿੱਚ ਕਿਹਾ ਗਿਆ ਕਿ ਬਾਬਾ ਰਾਮਦੇਵ ਨੇ ਐਲੋਪੈਥੀ ਦੀ ਦਿੱਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂਕਿ ਉਹ ਆਪਣੀ ‘ਕੋਰੋਨਿਲ’ ਦਵਾਈ ਨੂੰ ਅੱਗੇ ਵਧ ਸਕੇ।

ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਅਰਜੀ ਵਿੱਚ ਆਪਣੇ ਆਪ ਨੂੰ ਵਿਰੋਧੀ ਧਿਰ ਬਣਾਉਣ ਦੀ ਵੀ ਮੰਗ ਕੀਤੀ। ਇਸਤੋਂ ਪਹਿਲਾਂ ਸੁਪ੍ਰੀਮ ਕੋਰਟ ਨੇ ਬਾਬਾ ਰਾਮਦੇਵ ਨੂੰ ਕਿਹਾ ਸੀ ਕਿ ਉਹਨਾਂ ਨੇ ਜੋ ਵੀ ਬਿਆਨ ਐਲੋਪੈਥੀ ਅਤੇ ਡਾਕਟਰਾਂ ਖਿਲਾਫ਼ ਦਿੱਤੇ ਹਨ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਇਸੇ ਨੂੰ ਲੈ ਕੇ ਐਤਵਾਰ ਦੇਰ ਰਾਤ ਬਾਬਾ ਰਾਮਦੇਵ ਵੱਲੋਂ ਵੱਡੀ ਗਿਣਤੀ ਵਿੱਚ ਦਸਤਾਵੇਜ ਸੁਪਰੀਮ ਕੋਰਟ ਪਹੁੰਚਾਏ ਅਤੇ ਹੁਣ CJI ਵੱਲੋਂ ਇਹਨਾਂ ਦੀ ਪੜਤਾਲ ਕੀਤੀ ਜਾਣੀ ਹੈ।

ਪਿਛਲੀ ਤਰੀਕ ਦੌਰਾਨ CJI ਦੀ ਅਗਵਾਈ ਵਾਲੀ 3 ਬੈਂਚ ਦੀ ਸੁਣਵਾਈ ਦੌਰਾਨ ਰਾਮਦੇਵ ਦੇ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਸੀ ਕਿ ਬਾਬਾ ਰਾਮਦੇਵ ਇੱਕ ਪਬਲਿਕ ਫਿਗਰ ਹਨ, ਰਾਮਦੇਵ ਨੇ ਡਾਕਟਰਾਂ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ। ਰਾਮਦੇਵ ਨੂੰ ਲੈ ਕੇ ਦੇਸ਼ ਭਰ ਵਦੇ ਸੂਬਿਆਂ ਵਿੱਚ FIR ਦਰਜ ਕਰ ਦਿੱਤੀਆਂ ਗਈਆਂ ਅਤੇ ਇਹਨਾਂ ਸਾਰਿਆਂ ਨੂੰ ਕਲੱਬ ਕਰਕੇ ਦਿੱਲੀ ਟਰਾਂਸਫਰ ਕਰ ਦਿੱਤਾ ਜਾਵੇ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਘਰ ਬੈਠੇ ਆਪਣੇ ਪਾਸਪੋਰਟ ਨੂੰ ਕਰੋ covid-19 ਵੈਕਸੀਨ ਸਰਟੀਫਿਕੇਟ ਨਾਲ ਲਿੰਕ

ਹੁਣ ਕਾਲਜਾਂ ‘ਚ ਹਾਜਰੀ ਨਹੀਂ ਲਗਾਏ ਜਾਣਗੇ ਯੋਗ ਵਿਦਿਆਰਥੀਆਂ ਤੇ ਸਟਾਫ਼ ਨੂੰ ਕੋਵਿਡ ਵੈਕਸੀਨ ਟੀਕੇ