ਟੋਕੀਓ ਓਲੰਪਿਕ ਦੀ ਸ਼ੁਰੂਆਤ 23 ਜੁਲਾਈ ਤੋਂ ਹੋਣ ਜਾ ਰਹੀ ਹੈ ਅਤੇ ਇਸ ਦੌਰਾਨ ਭਾਰਤ ਦੀ ਅਗਵਾਈ ਮਹਿਲਾਵਾਂ ਵਿਚੋਂ ਮੈਰੀ ਕੌਮ ਅਤੇ ਪੁਰਸ਼ਾਂ ਵਿਚੋਂ ਮਨਪ੍ਰੀਤ ਸਿੰਘ ਕਰਨਗੇ। ਮੈਰੀ ਕੌਮ ਭਾਰਤ ਦੀ ਪ੍ਰਸਿੱਧ ਮਹਿਲਾ ਮੁੱਕੇਬਾਜ਼ ਹਨ ਅਤੇ ਮਨਪ੍ਰੀਤ ਸਿੰਘ ਪੁਰਸ਼ ਹਾਕੀ ਟੀਮ ਦੇ ਕਪਤਾਨ ਹਨ। ਟੋਕੀਓ ਓਲੰਪਿਕ ਦੇ ਉਦਘਾਟਨ ਸਮਾਗਮ ਵਿੱਚ ਦੋਵਾਂ ਵੱਲੋਂ ਤਿਰੰਗਾ ਝੰਡਾ ਲੈ ਕੇ ਭਾਰਤ ਦੀ ਅਗਵਾਈ ਕੀਤੀ ਜਾਣੀ ਹੈ। ਇਹਨਾਂ ਤੋਂ ਇਲਾਵਾ ਪਹਿਲਵਾਨ ਬਜਰੰਗ ਪੂਨੀਆ 8 ਅਗਸਤ ਨੂੰ ਟੋਕੀਓ ਓਲੰਪਿਕ ਦੇ ਸਮਾਪਤੀ ਦੌਰਾਨ ਤਿਰੰਗਾ ਝੰਡਾ ਲੈ ਕੇ ਸਭ ਤੋਂ ਅੱਗੇ ਚੱਲਣਗੇ। IOA ਦੇ ਅਧਿਕਾਰੀ ਨਰਿੰਦਰ ਬੱਤਰਾ ਨੇ ਇਹ ਸਭ ਕੁਝ ਆਪਣੇ ਅਧਿਕਾਰਿਤ ਪਤੱਰ ਵਿੱਚ ਲਿਖਿਆ ਹੈ।
ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਓਲੰਪਿਕ ‘ਚ ਭਾਰਤ ਲਈ 2 ਤਿਰੰਗਾ ਵਾਹਕ ਹੋਣਗੇ, ਜਿੰਨਾ ਵਿੱਚ ਇੱਕ ਮਹਿਲਾ ਅਤੇ ਦੂਜਾ ਪੁਰਸ਼ ਹੋਣਗੇ। IOA ਦੇ ਪ੍ਰਮੁੱਖ ਨਰਿੰਦਰ ਬੱਤਰਾ ਨੇ ਇਸ ਗੱਲ ‘ਤੇ ਬਹੁਤ ਧਿਆਨ ਦਿੱਤਾ ਹੈ ਕਿ ਲੈਂਗਿਕਤਾ ਜ਼ਰੂਰ ਹਰ ਪਾਸੇ ਨਜ਼ਰ ਆਉਣੀ ਚਾਹੀਦੀ ਹੈ। ਰਿਓ-ਡੀ-ਜਨੇਰਿਯੋ ‘ਚ 2016 ਵਿੱਚ ਉਦਘਾਟਨ ਸਮਾਗਮ ਦੌਰਾਨ ਦੇਸ਼ ਦਾ ਇੱਕ ਮਾਤਰ ਝੰਡਾ ਵਾਹਕ ਅਭਿਨਵ ਬਿੰਦ੍ਰਾ ਸਨ। ਅਭਿਨਵ ਬਿੰਦ੍ਰਾ ਨੇ ਉਸ ਓਲੰਪਿਕ ਖੇਡਾਂ ਦੌਰਾਨ ਸੋਨ ਤਗਮਾ ਜਿੱਤਿਆ ਸੀ। ਜਿਸ ਟੋਨੋ ਬਾਅਦ ਉਹਨਾਂ ਦਾ ਭਾਰਤ ਵਿੱਚ ਵੀ ਜ਼ੋਰਦਾਰ ਸਵਾਗਤ ਕੀਤਾ ਗਿਆ ਸੀ।
ਟੋਕੀਓ ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋ ਕੇ 8 ਅਗਸਤ ਤੱਕ ਸਮਾਪਤ ਹੋਵੇਗੀ। ਇਸ ਦੌਰਾਨ ਬੇਸ਼ੁਮਾਰ ਖਿਡਾਰੀ ਆਪਣੇ ਆਪਣੇ ਦੇਸ਼ ਅਤੇ ਆਪਣੀਆਂ ਖੇਡਾਂ ਦਾ ਮੁਜਾਹਰਾ ਕਰਨਗੇ। ਇਹ ਖੇਡਾਂ ਪਿਛਲੇ ਸਾਲ ਹੋਣੀਆਂ ਸਨ ਪਰ covid-19 ਮਹਾਮਾਰੀ ਕਾਰਨ ਇਹਨਾਂ ਨੂੰ ਅੱਗੇ ਕਰਨਾ ਪਿਆ ਸੀ। ਦਿੱਗਜ ਖਿਡਾਰਨ ਮੈਰੀ ਕੌਮ ਨੂੰ ਭਾਰਤ ਲਈ ਬਾਕਸਿੰਗ ਵਿੱਚ ਪਹਿਲਾ ਤਗਮਾ ਦਿਵਾਉਣ ਦਾ ਮਾਨ ਹਾਸਲ ਹੈ। ਇਸ ਵਾਰ ਵੀ ਮੈਰੀ ਕੌਮ ਤਗਮਾ ਜਿੱਤਣ ਦਾ ਇਰਾਦਾ ਰੱਖਦੇ ਹਨ। 38 ਸਾਲ ਦੀ ਮੈਰੀ ਕੌਮ ਦਾ ਇਹ ਆਖਰੀ ਓਲੰਪਿਕ ਹੋਵੇਗਾ। ਹੁਣ ਤੱਕ ਉਹ 5 ਏਸ਼ਿਆਈ ਗੋਲਡ ਮੈਡਲ ਜਿੱਤਣ ਦਾ ਕਮਾਲ ਕਰ ਚੁੱਕੇ ਹਨ।
covid-19 ਕਾਰਨ ਦੇਰੀ ਨਾਲ ਹੋ ਰਹੀਆਂ ਇਸ ਸਾਲ ਟੋਕੀਓ ਓਲੰਪਿਕ ਖੇਡਾਂ ਵਿੱਚ 100 ਦੇ ਕਰੀਬ ਭਾਰਤੀ ਖਿਡਾਰੀ ਹਿੱਸਾ ਲੈਣਗੇ। ਅੰਤਰਰਾਸ਼ਟਰੀ ਓਲੰਪਿਕ ਸੰਸਥਾ ਨੇ ਪਿਛਲੇ ਸਾਲ ਹੀ ਇਹ ਫੈਸਲਾ ਲਿਆ ਸੀ ਕਿ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਗਮ ਵਿੱਚ ਮਹਿਲਾ ਅਤੇ ਪੁਰਸ਼ ਝੰਡਾ ਵਾਹਕ ਹੋਣਗੇ। ਇਸ ਨਾਲ ਪੂਰੀ ਦੁਨੀਆ ਵਿੱਚ ਬਰਾਬਰਤਾ ਦਾ ਸੁਨੇਹਾ ਜਾਵੇਗਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ