ਭਾਰਤੀ ਫੌਜ ਦੀ ਗੁਪਤ ਜਾਣਕਰੀ ਪਹੁੰਚਾਉਂਦੇ ਸੀ ISI ਕੋਲ, ਅੰਮ੍ਰਿਤਸਰ ਦੇ ਰਹਿਣ ਵਾਲੇ 2 ਫੌਜੀ ਕੀਤੇ ਗ੍ਰਿਫ਼ਤਾਰ

ਪਾਕਿਸਤਾਨ ਦੇ ਆਈ.ਐਸ.ਆਈ. (ਇੰਟਰ-ਸਰਵਿਸਜ਼ ਇੰਟੈਲੀਜੈਂਸ) ਲਈ ਜਾਸੂਸੀ ਕਰਨ ਅਤੇ ਕਲਾਸੀਫਾਈਡ ਦਸਤਾਵੇਜ ਮੁਹੱਈਆ ਕਰਾਉਣ ਦੇ ਦੋਸ਼ ਵਿੱਚ ਪੰਜਾਬ ਪੁਲਿਸ ਨੇ ਫੌਜ ਦੇ ਦੋ ਜਵਾਨਾਂ ਦੀ ਗ੍ਰਿਫ਼ਤਾਰੀ ਕੀਤੀ। ਪੰਜਾਬ ਪੁਲਿਸ ਨੇ ਇਸਦੇ ਨਾਲ ਹੀ ਕ੍ਰੌਸ-ਬਾਰਡਰ ਦੇ ਜਾਸੂਸੀ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸਿਪਾਹੀ ਹਰਪ੍ਰੀਤ ਸਿੰਘ, ਜੋ ਕਿ ਅੰਮ੍ਰਿਤਸਰ ਦੇ ਪਿੰਡ ਚੀਚਾ ਦਾ ਰਹਿਣ ਵਾਲਾ ਹੈ ਅਤੇ ਅਨੰਤਨਾਗ ਵਿੱਚ ਤਾਇਨਾਤ ਸੀ, ਵਜੋਂ ਹੋਈ ਹੈ । ਉਹ 2017 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਅਤੇ 19 ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ ਹੈ। ਸਿਪਾਹੀ ਗੁਰਭੇਜ ਸਿੰਘ, ਤਰਨਤਾਰਨ ਦੇ ਪਿੰਡ ਪੂਨੀਆਂ ਦਾ ਵਸਨੀਕ ਹੈ, ਜੋ 18 ਸਿੱਖ ਲਾਈਟ ਇਨਫੈਂਟਰੀ ਨਾਲ ਸਬੰਧਤ ਹੈ ਅਤੇ ਕਾਰਗਿਲ ਵਿਚ ਕਲਰਕ ਵਜੋਂ ਕੰਮ ਕਰਦਾ ਸੀ। ਉਹ ਸਾਲ 2015 ਵਿਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ।

ਇਹ ਜਾਣਕਾਰੀ ਸਾਂਝੀ ਕਰਦਿਆਂ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਐਸ.ਐਸ.ਪੀ. ਨਵੀਨ ਸਿੰਗਲਾ ਦੀ ਅਗਵਾਈ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਐਨ.ਡੀ.ਪੀ.ਐਸ. ਕੇਸ ਦੀ ਜਾਂਚ ਕਰਦਿਆਂ, ਸਰਹੱਦ ਪਾਰ ਦੇ ਨਸ਼ਾ ਤਸਕਰ ਰਣਵੀਰ ਸਿੰਘ, ਜਿਸ ਨੂੰ 24 ਮਈ, 2021 ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਤੋਂ ਭਾਰਤੀ ਫੌਜ ਦੀ ਕਾਰਜ ਪ੍ਰਣਾਲੀ ਅਤੇ ਤਾਇਨਾਤੀ ਸੰਬੰਧੀ ਗੁਪਤ ਦਸਤਾਵੇਜ਼ ਬਰਾਮਦ ਕੀਤੇ ਸਨ। ਉਹਨਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਰਣਵੀਰ ਨੇ ਖੁਲਾਸਾ ਕੀਤਾ ਕਿ ਉਸਨੂੰ ਇਹ ਦਸਤਾਵੇਜ ਸਿਪਾਹੀ ਹਰਪ੍ਰੀਤ ਸਿੰਘ, ਜੋ ਉਸਦਾ ਦੋਸਤ ਹੈ ਅਤੇ ਉਹ ਦੋਵੇਂ ਇੱਕੋ ਪਿੰਡ ਦੇ ਵਸਨੀਕ ਹਨ, ਤੋਂ ਮਿਲੇ ਹਨ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਰਣਵੀਰ ਨੇ ਸਿਪਾਹੀ ਹਰਪ੍ਰੀਤ ਸਿੰਘ ਨੂੰ ਫੌਜ ਨਾਲ ਸਬੰਧਤ ਕਲਾਸੀਫਾਈਡ ਦਸਤਾਵੇਜ਼ ਸਾਂਝੇ ਕਰਨ ਲਈ ਵਿੱਤੀ ਲਾਭ ਦੇਣ ਲਈ ਪ੍ਰੇਰਿਤ ਕੀਤਾ , ਜਿਸ ਤੋਂ ਬਾਅਦ ਉਸਨੇ ਆਪਣੇ ਦੋਸਤ ਸਿਪਾਹੀ ਗੁਰਭੇਜ ਨੂੰ ਇਹਨਾਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਰ ਲਿਆ। ਗੁਪਤਾ ਨੇ ਦੱਸਿਆ ਕਿਉਂਕਿ ਗੁਰਭੇਜ 121 ਇਨਫੈਂਟਰੀ ਬਿ੍ਰਗੇਡ ਹੈੱਡਕੁਆਰਟਰ, ਕਾਰਗਿਲ ਵਿੱਚ ਬਤੌਰ ਕਲਰਕ ਕੰਮ ਕਰ ਰਿਹਾ ਸੀ ਇਸ ਲਈ ਉਸਨੂੰ ਭਾਰਤੀ ਫੌਜ ਨਾਲ ਜੁੜੇ ਰਣਨੀਤਕ ਅਤੇ ਜੰਗੀ ਨੀਤੀਆਂ ਸਬੰਧੀ ਜਾਣਕਾਰੀ ਵਾਲੇ ਕਲਾਸੀਫਾਈਡ ਦਸਤਾਵੇਜਾਂ ਤੱਕ ਪਹੁੰਚ ਕਰਨੀ ਸੁਖਾਲੀ ਸੀ।

ਉਹਨਾਂ ਕਿਹਾ ਕਿ ਦੋਵੇਂ ਦੋਸ਼ੀ ਫੌਜੀਆਂ ਨੇ ਫਰਵਰੀ ਤੋਂ ਮਈ 2021 ਦਰਮਿਆਨ 4 ਮਹੀਨਿਆਂ ਵਿੱਚ ਦੇਸ਼ ਦੀ ਫੌਜ ਅਤੇ ਕੌਮੀ ਸੁਰੱਖਿਆ ਨਾਲ ਸਬੰਧਤ 900 ਤੋਂ ਵੱਧ ਕਲਾਸੀਫਾਈਡ ਦਸਤਾਵੇਜ਼ਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜਿਨਾਂ ਨੂੰ ਦੋਸ਼ੀਆਂ ਨੇ ਅੱਗੇ ਪਾਕਿਸਤਾਨੀ ਖੁਫੀਆ ਜਾਣਕਾਰੀ ਅਧਿਕਾਰੀ ਹਵਾਲੇ ਕਰ ਦਿੱਤਾ ਸੀ। ਡੀ.ਜੀ.ਪੀ. ਨੇ ਖੁਲਾਸਾ ਕੀਤਾ ਕਿ ਰਣਵੀਰ ਅੱਗੇ ਇਹ ਕਲਾਸੀਫਾਈਡ ਦਸਤਾਵੇਜ ਜਾਂ ਤਾਂ ਪਾਕਿਸਤਾਨ ਆਈ.ਐਸ.ਆਈ. ਦੇ ਕਾਰਕੁੰਨਾਂ ਨੂੰ ਸਿੱਧੇ ਤੌਰ ’ਤੇ ਜਾਂ ਅੰਮ੍ਰਿਤਸਰ ਦੇ ਪਿੰਡ ਡੌਕੇ ਦੇ ਮੁੱਖ ਨਸ਼ਾ ਤਸਕਰ ਗੋਪੀ ਰਾਹੀਂ ਭੇਜਦਾ ਸੀ। ਦੱਸਣਯੋਗ ਹੈ ਕਿ ਗੋਪੀ, ਪਾਕਿਸਤਾਨ ਸਥਿਤ ਨਸ਼ਾ ਤਸਕਰੀ ਕਰਨ ਵਾਲੇ ਸਿੰਡੀਕੇਟ ਅਤੇ ਆਈ.ਐਸ.ਆਈ. ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਅਤੇ ਉਹਨਾਂ ਨਾਲ ਮਿਲ ਕੇ ਕੰਮ ਕਰਦਾ ਸੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦੀ ਖੁੱਲ੍ਹੀ ਭਰਤੀ, 560 ਕਰਨੇ ਨਵੇਂ ਸਬ ਇੰਸਪੈਕਟਰ, ਇੰਝ ਕਰੋ ਅਪਲਾਈ

KLF ਦੇ ਅੱਤਵਾਦੀ ਦਸ ਪੁਲਿਸ ਨੇ ਚੁੱਕੇ 4 ਮੁੰਡੇ, ਪਟਿਆਲਾ ਜੇਲ੍ਹ ਤੋਂ ਫਰਾਰ ਸਾਬਕਾ ਫੌਜੀ ਵੀ ਕਾਬੂ