ravishankar parsad prakash javadekar quit modi cabinet reshuffle : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਵਿੱਚ ਵੱਡਾ ਫੇਰਬਦਲ ਹੋਇਆ ਅਤੇ 12 ਮੰਤਰੀਆਂ ਨੇ ਇੱਕੋ ਵੇਲੇ ਅਸਤੀਫ਼ਾ ਦੇ ਦਿੱਤਾ। ਹਾਲਾਂਕਿ ਮੋਦੀ ਸਰਕਾਰ ਦੀ ਕੈਬਿਨਟ ਵਿੱਚ ਵਿਸਥਾਰ ਵੀ ਕੀਤਾ ਗਿਆ ਹੈ ਅਤੇ ਨਵੇਂ ਮੰਤਰੀਆਂ ਨੂੰ ਨਵੇਂ ਅਹੁਦੇ ਵੀ ਵੰਡੇ ਗਏ। ਇਸਤੋਂ ਪਹਿਲਾਂ ਕਿ ਕੈਬਿਨਟ ਵਿੱਚ ਪੂਰਾ ਵਿਸਥਾਰ ਹੁੰਦਾ 12 ਮੰਤਰੀਆਂ ਵੱਲੋਂ ਅਸਤੀਫ਼ਾ ਦਿੱਤਾ ਗਿਆ। ਇਹਨਾਂ ਵਿੱਚ ਵੱਡੇ ਨਾਮ ਰਵੀਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵਡੇਕਰ ਦਾ ਨਾਮ ਸ਼ਾਮਲ ਹੈ।
ਗੌਰਕਰਨ ਵਾਲੀ ਗੱਲ ਇਹ ਹੈ ਕਿ ਪ੍ਰਧਾਨਮੰਤਰੀ ਦੀ ਸਿਫਾਰਿਸ਼ ਉੱਤ ਰਾਸ਼ਟਰਪਤੀ ਵੱਲੋਂ ਇਹ ਅਸਤੀਫ਼ੇ ਸਿਵਕਾਰ ਵੀ ਕਰ ਲਏ। ਰਵੀਸ਼ੰਕਰ ਪ੍ਰਸਾਦ ਕੇਂਦਰੀ ਮੰਤਰੀਮੰਡਲ ਵਿੱਚ ਕਾਨੂੰਨ, ਇਲੈਕਟ੍ਰੋਨਿਕਸ ਅਤੇ ਆਈ.ਟੀ. ਵਿਭਾਗ ਦੀ ਜਿੰਮੇਵਾਰੀ ਸੰਭਾਲਦੇ ਸਨ। ਇਹਨਾਂ ਅਸਤੀਫਿਆਂ ਬਾਰੇ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਵੱਲੋਂ ਇਹਨਾਂ ਬਾਰੇ ਜਾਣਕਰੀ ਦਿੱਤੀ ਗਈ ਹੈ।
ਜਿੰਨਾ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ ਓਹਨਾ ਦੇ ਨਾਮ ਵੀ ਸਾਹਮਣੇ ਆਏ ਹਨ।
ਡੀ.ਵੀ. ਸਦਾਨੰਦ ਗੌੜਾ, ਰਵੀਸ਼ੰਕਰ ਪ੍ਰਸਾਦ, ਧਾਵਰਚੰਦ ਗਹਿਲੋਤ, ਰਮੇਸ਼ ਪੋਖਰਿਆਲ ਨਿਸ਼ੰਕ, ਡਾਕਟਰ ਹਰਸ਼ਵਰਧਨ, ਪ੍ਰਕਾਸ਼ ਜਾਵਡੇਕਰ, ਸੰਤੋਸ਼ ਕੁਮਾਰ ਗੰਗਵਾਰ, ਬਾਬੁਲ ਸੁਪ੍ਰਿਯੋ, ਧੋਤਰੇ ਸੰਜੈ ਸ਼ਾਮਰਾਓ, ਰਤਨਲਾਲ ਕਟਾਰੀਆ, ਪ੍ਰਤਾਪ ਸਾਰੰਗੀ ਅਤੇ ਦੇਬਸ਼ਰੀ ਚੌਧਰੀ ਹਨ।
ਡਾਕਟਰ ਹਰਸ਼ਵਰਧਨ, ਬਾਬੁਲ ਸੁਪ੍ਰਿਯੋ ਅਤੇ ਰਮੇਸ਼ ਪੋਖਰਿਆਲ ਨਿਸ਼ੰਕ ਵੀ ਵੱਡੇ ਨਾਮ ਹਨ ਅਤੇ ਇਹਨਾਂ ਕੋਲ ਅਹੁਦੇ ਵੀ ਵੱਡੇ ਸਨ। ਕੈਬਨਿਟ ਵਿਸਥਾਰ ਤੋਂ ਪਹਿਲਾਂ ਇਹਨਾਂ ਮੰਤਰੀਆਂ ਵੱਲੋਂ ਅਸਤੀਫ਼ੇ ਦੇਣਾ ਆਪਣੇ ਆਪ ਵਿੱਚ ਇੱਕ ਵੱਡੀ ਰਾਜਨੀਤਿਕ ਉਲਟਫੇਰ ਹੈ। ਹਾਲਾਂਕਿ ਹਰ ਇੱਕ ਨੇ ਆਪਣਾ ਨਿੱਜੀ ਕਾਰਨ ਦਸਕੇ ਹੀ ਅਸਤੀਫ਼ੇ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਸਿਫਾਰਿਸ਼ ਉੱਤੇ ਰਾਸ਼ਟਰਪਤੀ ਵੱਲੋਂ ਇਹ ਅਸਤੀਫ਼ੇ ਮਨਜ਼ੂਰ ਵੀ ਕਰ ਲਏ ਗਏ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ