ਅਸੁਵਿਧਾ ਲਈ ਖੇਦ ਹੈ ਪਰ ਨਹੀਂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ, ਕੰਮ ਠੱਪ !

ਲੋਕਾਂ ਨੂੰ ਆਪਣੇ ਕੰਮ ਲਈ ਰਜਿਸਟਰੇਸ਼ਨ ਕਰਵਾਉਣ ਲਈ ਆਨਲਾਈਨ ਵਿਧੀ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਸ ਲਈ ਲੋਕਾਂ ਨੂੰ ਘੰਟਿਆਂ ਬੱਧੀ ਸਵੇਰੇ ਤੜਕੇ ਸੇਵਾ ਕੇਂਦਰਾਂ ਦੇ ਬਾਹਰ ਜਾਕੇ ਲਾਈਨਾਂ ਵਿੱਚ ਵੀ ਲੱਗਣਾ ਪੈਂਦਾ ਹੈ। ਪਰ ਹੁਣ 9 ਜੁਲਾਈ ਤੋਂ 12 ਜੁਲਾਈ ਤੱਕ ਆਨਲਾਈਨ ਰਜਿਸਟਰੇਸ਼ਨ ਨਹੀਂ ਹੋਵੇਗੀ। ਮਾਲ ਵਿਭਾਗ, ਪੰਜਾਬ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਂਟੀਨੈਂਸ ਯਾਨੀ ਕਿ ਸਾਂਭ ਸੰਭਾਲ ਸਬੰਧੀ ਕੁਝ ਗਤੀਵਿਧੀਆਂ ਕਾਰਨ ਵੈਬਸਾਈਟ ਉੱਤੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਬੇਗੀ।

online registration work halts as maintenance process taking time

ਇਸ ਲਈ ਆਨਲਾਈਨ ਸੇਵਾਵਾਂ 9 ਜੁਲਾਈ, 2021 (ਸ਼ਾਮ 7 ਵਜੇ) ਤੋਂ 12 ਜੁਲਾਈ, 2021 (ਸਵੇਰੇ 8 ਵਜੇ ਤੱਕ) ਉਪਲਬਧ ਨਹੀਂ ਹੋਣਗੀਆਂ। ਉਨਾਂ ਦੱਸਿਆ ਕਿ ਇਸ ਦੌਰਾਨ ਸਲੋਟਸ ਦੀ ਆਨਲਾਈਨ ਬੁਕਿੰਗ ਦੀ ਸਹੂਲਤ ਵੀ ਉਪਲਬਧ ਨਹੀਂ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਇਸ ਸੇਵਾ ਦੀ ਅਸਥਾਈ ਤੌਰ ‘ਤੇ ਅਣ-ਉਪਲਬਧਤਾ ਕਾਰਨ ਹੋਈ ਕਿਸੇ ਵੀ ਅਸੁਵਿਧਾ ਦਾ ਖੇਦ ਹੈ। ਜਲਦ ਹੀ ਕੰਮ ਦੋਬਾਰਾ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਪਹਿਲਾਂ ਵਾਂਗ ਲੋਕਾਂ ਦੀਆਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਹੋਵੇਗੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

6 ਵਾਰ ਰਹੇ ਹਿਮਾਚਲ ਦੇ ਮੁੱਖ ਮੰਤਰੀ ਵੀਰਭਦ੍ਰ ਸਿੰਘ ਦਾ 87 ਸਾਲ ਦੀ ਉਮਰ ‘ਚ ਦੇਹਾਂਤ

ਪੰਜਾਬ ਕੋਵਿਡ ਟੀਕਾਕਰਨ ਮੁਹਿੰਮ ‘ਚ 20 ਲੱਖ ਨੌਜਵਾਨਾਂ ਨੂੰ ਲੱਗੇ ਟੀਕੇ, ਇੱਕ ਦਿਨ ‘ਚ ਲੱਗੇ 5.14 ਲੱਖ ਟੀਕੇ