ਜੇਕਰ 2 ਬੱਚਿਆਂ ਤੋਂ ਜਿਆਦਾ ਬੱਚੇ ਹੋਏ ਤਾਂ ਨਾ ਮਿਲੇਗੀ ਸਰਕਾਰੀ ਨੌਕਰੀ ਅਤੇ ਨਾ ਹੀ ਚੋਣਾਂ ਲੜ ਸਕੋਗੇ, ਅਜਿਹਾ ਡਰਾਫਟ ਉਤਰ ਪਰਦੇਸ਼ ਸਰਕਾਰ ਵੱਲੋਂ ਤਿਆਰ ਕੀਤਾ ਗਿਆ। 11 ਜੁਲਾਈ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਜਨਸੰਖਆ ਦਿਨ ਉੱਤੇ ਮੁੱਖ ਮੰਤਰੀ ਯੋਗੀ ਆਦੀਤਿਆਨਾਥ ਇਸ ਬਾਰੇ ਐਲਾਨ ਕਰ ਸਕਦੇ ਹਨ। ਉਤਰ ਪ੍ਰਦੇਸ਼ ਵਿੱਚ ‘ਟੂ ਚਾਈਲਡ ਪਾਲਿਸੀ’ ਦਾ ਐਲਾਨ ਹੋ ਸਕਦਾ ਹੈ। ਉਤਰ ਪ੍ਰਦੇਸ਼ ਰਾਜ ਕਾਨੂੰਨ ਕਮਿਸ਼ਨ ਵੱਲੋਂ ਇੱਕ ਡਰਾਫਟ ਤਿਆਰ ਕੀਤਾ, ਜਿਸ ਵਿੱਚ ਇਹ ਲਿਖਿਆ ਗਿਆ ਹੈ, ‘ਦੋ ਬੱਚਿਆਂ ਤੋਂ ਵੱਧ ਵਾਲਿਆਂ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ ਯੋਜਨਾਵਾਂ ਅਤੇ ਭੱਤਿਆਂ ਤੋਂ ਅੱਡ ਰੱਖਿਆ ਜਾਵੇ।
ਡਰਾਫਟ ਵਿੱਚ ਇਹ ਗੱਲ ਵੀ ਲਿਖੀ ਗਈ ਹੈ ਕਿ ਜੋ ਇਸ ਨੀਤੀ ਦੀ ਉਲੰਘਣਾ ਕਰੇਗਾ ਉਸ ਨੂੰ ਸਥਾਨਕ ਚੋਣਾਂ ਲੜਨ ਨਾ ਦਿੱਤੀਆਂ ਜਾਣ। ਸਰਕਾਰੀ ਨੌਕਰੀਆਂ ਦੀਆਂ ਅਰਜ਼ੀਆਂ ਵੀ ਰੋਕ ਦਿੱਤੀਆਂ ਜਾਣ ਅਤੇ ਬਿੱਲ ਵਿੱਚ 4 ਲੋਕਾਂ ਨੂੰ ਹੀ ਰਾਸ਼ਨ ਦੀ ਐਂਟਰੀ ਦਿੱਤੀ ਜਾਵੇ। ਬਿੱਲ ਵਿੱਚ ਸਰਕਾਰੀ ਨੌਕਰੀਆਂ ਵਾਲਿਆਂ ਨੂੰ ਪ੍ਰਮੋਸ਼ਨ ਅਤੇ 77 ਤਰ੍ਹਾਂ ਦੀਆਂ ਸਰਕਾਰੀ ਯੋਜਨਾਵਾਂ ਅਤੇ ਹੋਰ ਸੇਵਾਵਾਂ ਤੋਂ ਵਾਂਝਾ ਰੱਖਿਆ ਜਾਵੇ। ਡਰਾਫਟ ਦੇ ਉਲਟ ਜੋ ਇਸ ਬਿੱਲ ਦਾ ਪਾਲਣ ਕਰੇਗਾ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਭ ਦਿੱਤੇ ਜਾਣਗੇ।
ਜੇਕਰ ਇਹ ਬਿੱਲ ਲਾਗੂ ਹੁੰਦਾ ਹੈ ਤਾਂ ਇੱਕ ਸਾਲ ਦੇ ਅੰਦਰ ਸਾਰੇ ਸਰਕਾਰੀ ਕਰਮਚਾਰੀਆਂ ਅਤੇ ਸਿਆਸੀ ਲੋਕਾਂ ਨੂੰ ਹਲਫ਼ ਦੇਣਾ ਪਵੇਗਾ ਕਿ ਉਹਨਾਂ ਦੇ ਦੋ ਹੀ ਬੱਚੇ ਹਨ ਅਤੇ 2 ਬੱਚਿਆਂ ਦੀ ਨੀਤੀ ਦਾ ਉਲੰਘਣ ਨਹੀਂ ਕਰਨਗੇ। ਜੇਕਰ 2 ਤੋਂ ਵੱਧ 3 ਜਾਂ ਹੋਰ ਬੱਚੇ ਹੋਣਗੇ ਉਹਨਾਂ ਨੂੰ ਸਰਕਾਰੀ ਯੋਜਨਾਵਾਂ ਤੋਂ ਵਾਂਝਾ ਰੱਖਿਆ ਜਾਵੇ। ਡਰਾਫਟ ਮੁਤਾਬਕ ਜਿੰਨਾ ਕਰਮਚਾਰੀਆਂ ਦੇ 1 ਬੱਚਾ ਹੈ ਉਹਨਾਂ ਨੂੰ ਤਨਖ਼ਾਹ ਵਿੱਚ ਵਾਧਾ, ਮੁਫਤ ਸਿਹਤ ਸਹੂਲਤਾਵਾਂ ਦੀ ਸੁਵਿਧਾ ਮਿਲੇਗੀ ਅਤੇ 20 ਸਾਲ ਤੱਕ ਬੱਚੇ ਨੂੰ ਮੁਫ਼ਤ ਸਿੱਖਿਆ ਵੀ ਇਸ ਬਿੱਲ ਵਿੱਚ ਲਿਖੀ ਗਈ ਹੈ। ਸਰਕਾਰ ਨੇ ਜਨਸੰਖਿਆ ‘ਤੇ ਕੰਟਰੋਲ ਕਰਨ ਲਈ ਇਹ ਯੋਜਨਾ ਤਿਆਰ ਕੀਤੀ ਹੈ।
ਇਥੋਂ ਤੱਕ ਕਿ ਜੋ ਸਰਕਾਰੀ ਕਰਮਚਾਰੀ ਨਹੀਂ ਹਨ ਅਤੇ 2 ਬੱਚਿਆਂ ਦੀ ਪਾਲਿਸੀ ਦੀ ਪਾਲਣਾ ਕਰਨਗੇ ਉਹਨਾਂ ਦਾ ਪਾਣੀ ਅਤੇ ਬਿਜਲੀ ਦਾ ਬਿੱਲ, ਹੋਮ ਲੋਨ, ਹਾਊਸ ਟੈਕਸ ਵਿੱਚ ਵੀ ਛੋਟ ਦਿੱਤੀ ਜਾਵੇਗੀ। ਇਸ ਡਰਾਫਟ ਉੱਤੇ 19 ਜੁਲਾਈ ਤੱਕ ਹੋਰ ਸੁਝਾਅ ਮੰਗੇ ਗਏ ਹਨ ਅਤੇ ਜੇਕਰ ਕਿਸੇ ਨੂੰ ਕਈ ਮੁਸ਼ਕਿਲ ਹੈ ਤਾਂ ਉਹ ਵੀ ਦਸ ਸਕਦਾ ਹੈ। ਯੋਗੀ ਇਹ ਯੋਜਨਾ ਉਸ ਵੇਲੇ ਐਲਾਨ ਸਕਦੇ ਹਨ ਜਦੋਂ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦਾ ਜ਼ੋਰ ਹੈ। ਇਸ ਤੋਂ ਪਹਿਲਾਂ ਅਸਾਮ ਵਿੱਚ ਵੀ ਇਸ ਯੋਜਨਾ ਉੱਤੇ ਚਰਚਾਵਾਂ ਹੋ ਰਹੀਆਂ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ