ਅਨਿਲ ਜੋਸ਼ੀ ਭਾਜਪਾ ਦਾ ਉਹ ਨਾਮ ਜਿੰਨਾ ਨੇ ਮੁੱਢ ਤੋਂ ਪਾਰਟੀ ਨੂੰ ਆਪਣੇ ਮੋਢਿਆਂ ‘ਤੇ ਚੁੱਕਿਆ, ਉਹਨਾਂ ਨੇ ਪਾਰਟੀ ਲਈ ਕੰਮ ਕੀਤਾ ਪਰ ਹੁਣ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ। ਅਨਿਲ ਜੋਸ਼ੀ ਨੂੰ ਭਾਜਪਾ ਵੱਲੋਂ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਇਨਾਮ ਮਿਲਿਆ ਹੈ। ਅਨਿਲ ਜੋਸ਼ੀ ਲਗਾਤਾਰ ਕਿਸਾਨਾਂ ਦੀ ਗੱਲ ਕਰਦੇ ਰਹੇ ਹਨ ਅਤੇ ਪਾਰਟੀ ਨੂੰ ਮਸਲਾ ਸੁਲਝਾਉਣ ਦੀ ਅਪੀਲ ਕਰਦੇ ਰਹੇ। ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਜੇਕਰ ਭਾਜਪਾ ਨੂੰ ਪੰਜਾਬ ਵਿੱਚ ਖੁਦ ਨੂੰ ਬਚਾਉਣਾ ਹੈ ਤਾਂ ਕਿਸਾਨਾਂ ਦੀ ਸੁਣਨੀ ਪਵੇਗੀ।
ਅਨਿਲ ਜੋਸ਼ੀ ਨੂੰ ਇਹਨਾਂ ਗੱਲਾਂ ਦਾ ਇਨਾਮ ਮਿਲਿਆ ਅਤੇ ਪਾਰਟੀ ਨੇ ਬਾਹਰ ਕੱਢ ਦਿੱਤਾ। ਇਸਦੇ ਸਿਆਸੀ ਮਾਇਨੇ ਕੀ ਹੋਣਗੇ ਇਹ ਜਲਦ ਪਤਾ ਲੱਗੇਗਾ ਕਿਓਂਕਿ ਅਨਿਲ ਜੋਸ਼ੀ ਭਾਜਪਾ ਦਾ ਪੰਜਾਬ ਵਿੱਚ ਇੱਕ ਵੱਡਾ ਨਾਮ ਰਹੇ ਹਨ। ਹੁਣ ਭਾਜਪਾ ਇਸਦੀ ਭਰਪਾਈ ਕਿੰਝ ਕਰਦੀ ਹੈ ਇਹ ਹੁਣ ਚੋਣਾਂ ਵੇਲੇ ਪਤਾ ਲੱਗੇਗਾ। ਬਟਾਲਾ ਵਿਖੇ ਅਨਿਲ ਜੋਸ਼ੀ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਕਿਸਾਨੀ ਮੁੱਦੇ ਦੀ ਗੱਲ ਕਰਨ ਉੱਤੇ ਉਹਨਾਂ ਨੂੰ ਹੁਣ ਇਨਾਮ ਮਿਲਿਆ ਹੈ। ਜਿੰਨਾ ਵੱਲੋਂ ਪਾਰਟੀ ਨੂੰ ਮੁੱਢ ਤੋਂ ਖੂਨ ਪਸੀਨੇ ਨਾਲ ਖੜ੍ਹਾ ਕੀਤਾ ਹੁਣ ਉਹਨਾਂ ਦੀਆਂ ਕਦਰਾਂ ਕੀਮਤਾਂ ਵੀ ਘਟਦੀਆਂ ਜਾ ਰਹੀਆਂ ਹਨ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ