ਲੰਮੇ ਸਮੇਂ ਤੋਂ ਪੰਜਾਬ ਕਾਂਗਰਸ ਲਈ ਅਤੇ ਕੈਪਟਨ ਅਮਰਿੰਦਰ ਸਿੰਘ ਲਈ ਸਿਰਦਰਦ ਬਣੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਹਾਈਕਮਾਨ ਨੇ ਪਾਰਟੀ ਦੇ ਹੀ ਸਿਰ ਉੱਤੇ ਬਿਠਾ ਦਿੱਤਾ। ਲਗਾਤਾਰ ਹੁੰਦੀਆਂ ਮੁਲਾਕਾਤਾਂ ਤੋਂ ਬਾਅਦ ਹਰੀਸ਼ ਰਾਵਤ ਨੇ ਦੱਸਿਆ ਸੀ ਲੰਘੇ ਦਿੰਨੀ ਕਿ ਜਲਦ ਹੀ ਪੰਜਾਬ ਕਾਂਗਰਸ ਲਈ ਖੁਸ਼ਖਬਰੀ ਆਵੇਗੀ। ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਹ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਇਸੇ ਦੇ ਨਾਲ 2 ਹੋਰ ਲੋਕਾਂ ਦੀ ਡਿਊਟੀ ਵੀ ਸਿੱਧੂ ਦੇ ਨਾਲ ਜੋੜੀ ਗਈ ਹੈ। ਜਾਣਕਾਰੀ ਮੁਤਾਬਕ ਸਿੱਧੂ ਨਾਲ ਦੋ ਕਾਰਜਾਕਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ। ਇਹਨਾਂ 2 ਚੇਹਰਿਆਂ ਵਿੱਚ ਇੱਕ ਚੇਹਰਾ ਹਿੰਦੂ ਹੋਵੇਗਾ ਅਤੇ ਦੂਜਾ ਚੇਹਰਾ ਦਲਿਤ ਹੋਵੇਗਾ।
ਨਵਜੋਤ ਸਿੱਧੂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲਾਵਰ ਰਹੇ ਸਨ, ਸਿੱਧੂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਇਸ ਤੋਂ ਬਾਅਦ ਕਾਂਗਰਸ ਵਿੱਚ ਵੀ ਵੱਖ ਵੱਖ ਧੜੇ ਬਣ ਗਏ ਸਨ। ਕੈਪਟਨ ਦੇ ਹੱਕ ਦਾ ਧੜਾ, ਸਿੱਧੂ ਦੇ ਹੱਕ ਦਾ ਧੜਾ ਅਤੇ ਸੁਨੀਲ ਜਾਖੜ ਦੇ ਹੱਕ ਧੜਾ। ਸੁਨੀਲ ਜਾਖੜ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਸੀ ਕਿ ਕੀ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਇਆ ਜਾ ਰਿਹਾ ਤਾਂ ਉਹਨਾਂ ਕਿਹਾ ਸੀ ਜਿੱਥੇ ਪਾਰਟੀ ਰਖੇਗੀ ਮੈਂ ਓਥੇ ਖੜਾ ਰਹਾਂਗਾ। ਲੰਮੇ ਪਾਰਟੀ ਕਲੇਸ਼ ਮਗਰੋਂ ਅੱਜ ਨਵਜੋਤ ਸਿੱਧੂ ਨੂੰ ਸੁਨੀਲ ਜਾਖੜ ਦੀ ਥਾਂ ਪੰਜਾਬ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ।
ਇਸ ਤੋਂ ਪਹਿਲਾਂ ਲੰਮੀਆਂ ਮੀਟਿੰਗ ਵੀ ਦਿੱਲੀ ਵਿੱਚ ਹੁੰਦੀਆਂ ਰਹੀਆਂ, ਜਿੱਥੇ ਕੈਪਟਨ ਅਮਰਿੰਦਰ, ਨਵਜੋਤ ਸਿੱਧੂ ਅਤੇ ਪ੍ਰਸ਼ਾਂਤ ਕਿਸ਼ੌਰ ਵੀ ਪਹੁੰਚਦੇ ਰਹੇ। ਸਿੱਧੂ ਦੀ ਇਸ ਵੱਡੀ ਜਿੰਮੇਵਾਰੀ ਲਈ ਪ੍ਰਸ਼ਾਂਤ ਕਿਸ਼ੌਰ ਦਾ ਵੀ ਹੱਥ ਹੋ ਸਕਦਾ ਹੈ। ਹਰੀਸ਼ ਰਾਵਤ ਵੱਲੋਂ ਕਿਹਾ ਗਿਆ ਸੀ ਜਲਦ ਹੀ ਪੰਜਾਬ ਕਾਂਗਰਸ ਲਈ ਖੁਸ਼ਖਬਰੀ ਆਉਣ ਵਾਲੀ ਹੈ ਅਤੇ ਲੰਘੇ ਦਿਨ ਪ੍ਰਸ਼ਾਂਤ ਕਿਸ਼ੌਰ ਦਿੱਲੀ ਹਾਈਕਮਾਨ ਨੂੰ ਮਿਲਣ ਪਹੁੰਚੇ। ਉਸਤੋਂ ਬਾਅਦ ਅੱਜ ਨਵਜੋਤ ਸਿੱਧੂ ਲਈ ਵੱਡਾ ਐਲਾਨ ਹੋ ਜਾਂਦਾ ਹੈ। ਹਾਲਾਂਕਿ ਨਵਜੋਤ ਸਿੱਧੂ ਦੇ ਨਾਲ 2 ਕਾਰਜਕਾਰੀ ਪ੍ਰਧਾਨ ਵੀ ਲਗਾਏ ਗਏ ਹਨ ਜਿੰਨਾ ਵਿੱਚ ਇੱਕ ਹਿੰਦੂ ਅਤੇ ਇੱਕ ਦਲਿਤ ਚਿਹਰਾ ਹੋਵੇਗਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ