ਸਰਕਾਰ ਨੇ ਦਾਅਵਾ ਕੀਤਾ ਸੀ ਕਿ ਹਰ ਇੱਕ ਨਾਗਰਿਕ ਨੂੰ ਕੋਵਿਡ ਦੀ ਵੈਕਸੀਨ ਮੁਫਤ ਵਿੱਚ ਪਹੁੰਚਾਈ ਜਾਵੇਗੀ ਪਰ ਹੁਣ ਇਹ ਦਾਅਵਾ ਵੀ ਹਵਾ ਹੋ ਗਿਆ। ਲੁਧਿਆਣਾ ਵਿੱਚ ਕੋਵਿਡ ਵੈਕਸੀਨ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋ ਗਿਆ, ਨਾ ਤਾਂ ਲੁਧਿਆਣਾ ਵਿੱਚ covieshield ਤੇ ਨਾ ਹੀ covaxin ਦਵਾਈ ਦਾ ਸਟਾਕ ਬਚਿਆ ਹੈ। ਇਸਦੀ ਜਾਣਕਰੀ ਲੁਧਿਆਣਾ DPRO ਵੱਲੋਂ ਸਾਂਝੀ ਕੀਤੀ ਗਈ ਹੈ। ਜਿਥੇ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਰਫ਼ਤਾਰ ਮੱਠੀ ਹੋ ਰਹੀ ਹੈ ਓਥੇ ਨਾਲ ਹੀ ਦਵਾਈ ਦਾ ਸਟਾਕ ਵੀ ਖਤਮ ਹੋ ਰਿਹਾ। ਹਾਲਾਂਕਿ ਬਹੁਤੇ ਲੋਕ ਦਵਾਈ ਤੋਂਨ ਵਾਂਝੇ ਹਨ ਅਤੇ ਕਈ ਹਜੇ ਵੀ ਇਲਾਜ ਅਧੀਨ ਹਨ ਪਰ ਲੋਕਾਂ ਤੱਕ ਵੇਕਿਸਨ ਪਹੁੰਚੇਗੀ ਕਿਵੇਂ ਇਹ ਵੱਡਾ ਸਵਾਲ ਹੈ।
ਕੇਂਦਰ ਸਰਕਾਰ ਵੱਲੋਂ ਕੋਰੋਨਾ ਦੀ ਤੀਜੀ ਲਹਿਰ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਤੀਜੀ ਲਹਿਰ ਨੂੰ ਹੋਰ ਵੀ ਘਾਤਕ ਦੱਸਿਆ ਗਿਆ ਹੈ ਅਤੇ ਇਸ ਲਈ ਤਿਆਰੀਆਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਤੀਜੀ ਲਹਿਰ ਤੋਂ ਪਹਿਲਾਂ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਦਵਾਈ ਪਹੁੰਚਾਈ ਜਾਵੇ ਪਰ ਲੁਧਿਆਣਾ ਵਿੱਚ ਖਤਮ ਹੋਇਆ ਦਵਾਈ ਦਾ ਸਟਾਕ ਕੁਝ ਹੋਰ ਹੀ ਤੱਥ ਦੱਸ ਰਿਹਾ। ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਚਿੱਠੀ ਲਿਖਕੇ ਦਵਾਈ ਦਾ ਸਟਾਕ ਭੇਜਣ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਦਵਾਈ ਹਲੇ ਤੱਕ ਨਹੀਂ ਪਹੁੰਚੀ। ਜਿਸਦੇ ਸਿੱਟੇ ਵਜੋਂ ਪੰਜਾਬ ਦੇ ਵੱਡੇ ਅਤੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ covieshield ਤੇ covaxin ਦੋਵਾਂ ਦਵਾਈਆਂ ਦੇ ਸਟਾਕ ਖਤਮ ਹੋ ਗਏ ਹਨ।
ਕਈ ਲੋਕਾਂ ਨੂੰ covieshield ਤੇ covaxin ਦਵਾਈ ਦੀ ਦੂਜੀ ਖੁਰਾਕ ਲੱਗਣੀ ਹੈ ਅਤੇ ਕਈਆਂ ਨੂੰ ਪਹਿਲੀ ਖੁਰਾਕ ਲੱਗਣੀ ਹੈ। ਪਰ ਨਵੀਂ ਜਾਣਕਾਰੀ ਮੁਤਾਬਕ ਹੁਣ ਜਦੋਂ ਤੱਕ ਦਵਾਈ ਨਹੀਂ ਆਉਂਦੀ ਕਿਸੇ ਨੂੰ ਅਗਲੀ ਖੁਰਾਕ ਨਹੀਂ ਮਿਲ ਸਕਦੀ। ਕੀਤੇ ਸਰਕਾਰਾਂ ਦੀ ਇਹ ਅਣਗਹਿਲੀ ਪੰਜਾਬ ਲਈ ਘਾਤਕ ਸਾਬਿਤ ਨਾ ਹੋਵੇ ਇਹ ਵੀ ਹੁਣ ਚਿੰਤਾ ਦਾ ਵੱਡਾ ਵਿਸ਼ਾ ਬਣਾ ਗਈ ਹੈ। ਇਸ ਲਈ ਸਰਕਾਰ ਨੂੰ ਹੁਣ ਜਲਦ ਦਵਾਈ ਦੇ ਸਟਾਕ ਦਾ ਉਪਰਾਲਾ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਹੁਣ ਸੂਬਾ ਸਰਕਾਰਾਂ ਵੱਲੋਂ ਜਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਪੰਜਾਬ ਵਿੱਚ 2022 ਅੰਦਰ ਵਿਧਾਨ ਸਭਾ ਚੋਣਾਂ ਹਨ ਅਤੇ ਇਹ ਮੁੱਦਾ ਵੀ ਜ਼ਰੂਰ ਭੱਖ ਸਕਦਾ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ