ਕਾਂਗਰਸ ਦਾ ਕਲੇਸ਼ ਖਤਮ ਨਹੀਂ ਹੋ ਰਿਹਾ, ਕੈਪਟਨ ਅਮਰਿੰਦਰ ਆਪਣੇ ਵਿਧਾਇਕਾਂ ਨਾਲ ਮੀਟਿੰਗ ਕਰ ਰਹੇ ਹਨ ਅਤੇ ਨਵਜੋਤ ਸਿੱਧੂ ਹੁਣ ਸੁਨੀਲ ਜਾਖੜ ਨਾਲ ਮੁਲਾਕਾਤ ਕਰ ਰਹੇ ਹਨ। ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਹਨ ਅਤੇ ਨਵਜੋਤ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਾਉਣ ਦੀ ਚਰਚਾ ਚੱਲ ਰਹੀ ਹੈ। ਇਸੇ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਤਾਂ ਉਹ ਬਹੁਤ ਕੁਝ ਬਦਲਦਾ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਵਿਚਾਲੇ ਸੁਨੀਲ ਜਾਖੜ ਦੇ ਘਰ 45 ਮਿੰਟ ਤੱਕ ਦੀ ਮੁਲਾਕਤ ਚੱਲੀ। ਜਦੋਂ ਦੋਵੇਂ ਬਾਹਰ ਆਏ ਤਾਂ ਉਹਨਾਂ ਵੱਲੋਂ ਜੱਫੀ ਪਾਈ ਹੋਈ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਉਹਨਾਂ ਦੇ ਵੱਡੇ ਭਰਾ ਹਨ।
ਸਿੱਧੂ ਨੇ ਕਿਹਾ “ਸੁਨੀਲ ਜਾਖੜ ਹਰ ਵੇਲੇ ਉਹਨਾਂ ਨੂੰ ਰਸਤਾ ਦਿਖਾਉਂਦੇ ਰਹਿਣਗੇ ਅਤੇ ਉਹ ਉਹਨਾਂ ਦੇ ਵੱਡੇ ਭਰਾ ਹਨ, ਉਹ ਇਕ ਪਰਿਵਾਰ ਹਨ। ਇਹ ਜੋੜੀ ਹਿੱਟ ਵੀ ਹੈ ਅਤੇ ਫਿੱਟ ਵੀ ਹੈ” ਓਥੇ ਹੀ ਦੂਜੇ ਪਾਸੇ ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਵਿੱਚ ਹਰ ਇੱਕ ਕਾਬਲੀਅਤ ਹੈ। ਉਹਨਾਂ ਨੂੰ ਮਾਰਗ ਦਰਸ਼ਕ ਦੀ ਜ਼ਰੂਰਤ ਨਹੀਂ ਪਵੇਗੀ।”
ਇਹ ਮੁਲਾਕਾਤ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਬਣੀ ਹੋਈ ਹੈ ਕਿਉਂਕਿ ਸਿੱਧੂ ਇੱਕ ਪਾਸੇ ਕੈਪਟਨ ਅਮਰਿੰਦਰ ਲਈ ਵੱਡੇ ਸਿਰਦਰਦ ਬਣੇ ਹੋਏ ਹਨ ਅਤੇ ਦੂਜੇ ਪਾਸੇ ਸਿੱਧੂ ਨੂੰ ਹੀ ਪਾਰਟੀ ਪ੍ਰਧਾਨ ਬਣਾਉਣ ਦੀ ਚਰਚਾ ਚੱਲ ਰਹੀ ਹੈ। ਹਰੀਸ਼ ਰਾਵਤ ਵੀ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਪਹੁੰਚੇ ਹਨ ਅਤੇ ਹੋ ਸਕਦਾ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਵੱਡਾ ਐਲਾਨ ਹੋ ਸਕਦਾ ਹੈ। ਅੱਜ ਪੰਜਾਬ ਕਾਂਗਰਸ ਲਈ ਇੱਕ ਵੱਡਾ ਦਿਨ ਮੰਨਿਆ ਜਾ ਰਿਹਾ ਹੈ। ਕੀ ਹਰੀਸ਼ ਰਾਵਤ ਅੱਜ ਦੀ ਮੁਲਾਕਾਤ ਦੌਰਾਨ ਕੈਪਟਨ ਅਮਰਿੰਦਰ ਨੂੰ ਸਿੱਧੂ ਲਈ ਮਨਾ ਸਕਦੇ ਹਨ, ਇਸ ਉੱਤੇ ਵੀ ਵੱਡੀ ਚਰਚਾ ਛਿੜੀ ਹੋਈ ਹੈ ਅਤੇ ਸਭ ਦੀ ਨਜ਼ਰ ਬਣੀ ਹੋਈ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ