ਦਿੱਲੀ ਤੋਂ ਹਰੀਸ਼ ਰਾਵਤ ਖਾਸ ਤੌਰ ‘ਤੇ ਸਿਸਵਾਂ ਫਾਰਮ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ ਅਤੇ ਉਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਨੇ ਟਵੀਟ ਕੀਤਾ। ਟਵੀਟ ਵਿੱਚ ਲਿਖਿਆ, “ਹਰੀਸ਼ ਰਾਵਤ ਜੀ ਨਾਲ ਮੁਲਾਕਤ ਕੀਤੀ, ਬਹੁਤ ਚੰਗੀ ਮੁਲਾਕਾਤ ਰਹੀ, ਮੈਨੂੰ ਹਾਈਕਮਾਨ ਦਾ ਫੈਸਲਾ ਮਨਜ਼ੂਰ ਪਰ ਮੈਂ ਹਾਈਕਮਾਨ ਅੱਗੇ ਕੁਝ ਗੱਲਾਂ ਜਰੂਰ ਰੱਖਣੀਆਂ ਹਨ।” ਇਸ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ ਕਿ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨਗੀ ਦਾ ਰਸਤਾ ਸਾਫ਼ ਹੋ ਗਿਆ ਹੈ। ਫਿਲਹਾਲ ਹਰੀਸ਼ ਰਾਵਤ ਹੁਣ ਵਾਪਸ ਦਿੱਲੀ ਲਈ ਨਿਕਲੇ ਹਨ ਅਤੇ ਜਾਕੇ ਕੇਂਦਰ ਅੱਗੇ ਕੈਪਟਨ ਅਮਰਿੰਦਰ ਦੀਆਂ ਗੱਲਾਂ ਰੱਖਣਗੇ।
ਕੈਪਟਨ ਅਮਰਿੰਦਰ ਹੁਣ ਹਾਈਕਮਾਨ ਦੇ ਫੈਸਲੇ ਅੱਗੇ ਝੁਕਦੇ ਨਜ਼ਰ ਆ ਰਹੇ ਹਨ ਭਾਵੇਂ ਕੁਝ ਸ਼ਰਤਾਂ ਜ਼ਰੂਰ ਰਖੀਆਂ ਹਨ ਪਰ ਇਸ ਸਾਰੇ ਮਾਮਲੇ ਵਿੱਚ ਸਿੱਧੂ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਾਲੇ ਸਿੱਧੇ ਤੌਰ ‘ਤੇ ਸ਼ਬਦੀ ਜੰਗ ਚਲਦੀ ਰਹੀ ਹੈ, ਇੱਕ ਦੂਜੇ ਖਿਲਾਫ਼ ਜ਼ਹਿਰ ਬੋਲਿਆ ਜਾਂਦਾ ਰਿਹਾ, ਇਲਜ਼ਾਮ ਲੱਗਦੇ ਰਹੇ, ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਾਲੇ ਮੁੜ ਸਾਂਝ ਕਿਵੇਂ ਪੈਂਦੀ ਹੈ। ਇੱਕ ਪਾਸੇ ਪਾਰਟੀ ਪ੍ਰਧਾਨ ਹੋਣਗੇ ਅਤੇ ਦੂਜੇ ਪਾਸੇ ਉਹ ਜੋ ਪਾਰਟੀ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਪਾਰਟੀ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਵੀ ਬਣੇ ਰਹੇ।
ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਅੱਜ ਭਲਵਾਨੀ ਦੌਰਾ ਕਰਦਿਆਂ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ। ਸੁਖਜਿੰਦਰ ਰੰਧਾਵਾ ਅਤੇ ਲਾਲ ਸਿੰਘ ਤੋਂ ਇਲਾਵਾ ਰਾਜਾ ਵੜਿੰਗ ਅਤੇ ਦਵਿੰਦਰ ਘੁਬਾਇਆ ਵੀ ਓਥੇ ਮੌਜੂਦ ਰਹੇ। ਮੀਟਿੰਗ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਹੋਈ ਜਿਥੇ ਬਾਕੀ ਕਾਂਗਰਸੀ ਆਗੂ ਪਹੁੰਚੇ। ਹਾਲਾਂਕਿ ਰਸੱਮੀ ਐਲਾਨ ਹੋਣਾ ਹਜੇ ਬਾਕੀ ਹੈ ਪਰ ਜੋ ਇਸ਼ਾਰੇ ਮਿਲ ਰਹੇ ਹਨ ਉਸਤੋਂ ਪਤਾ ਚਲਦਾ ਹੈ ਕਿ ਨਵਜੋਤ ਸਿੱਧੂ ਦੀ ਇੱਕ ਵੱਡੀ ਜਿੱਤ ਹੋ ਰਹੀ ਹੈ। ਜਲਦ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਕਾਂਗਰਸ ਮੁੜ ਪੈਰਾਂ ‘ਤੇ ਇਕਠੀ ਖੜੀ ਹੋਵੇਗੀ ਅਤੇ 2022 ਦੀਆਂ ਚੋਣਾਂ ਵਿੱਚ ਪੂਰੀ ਜਾਨ ਫੂਕ ਦਿੱਤੀ ਜਾਵੇਗੀ।
ਫਿਲਹਾਲ ਕੈਪਟਨ ਅਮਰਿੰਦਰ ਸਿੰਘ ਦਾ ਮੀਡੀਆ ਸਾਹਮਣੇ ਆਉਣਾ ਬਾਕੀ ਹੈ, ਉਸਤੋਂ ਬਾਅਦ ਹੀ ਪੂਰੀ ਸਥਿਤੀ ਸਾਫ਼ ਹੋਵੇਗੀ। ਪਰ ਇਸ਼ਾਰਾ ਇਹੀ ਹੋ ਰਿਹਾ ਹੈ ਕਿ ਕੈਪਟਨ ਅਮਰਿੰਦਰ ਨੇ ਹਾਈਕਮਾਨ ਦੀ ਗੱਲ ਮੰਨ ਲਈ ਹੈ। ਇਸ ਤੋਂ ਬਾਅਦ ਨਵਜੋਤ ਸਿਧੁਣੇ ਵੀ ਟਵੀਟ ਕੀਤਾ ਜਿਸ ਵਿੱਚ ਪੰਜਾਬ ਕਾਂਗਰਸ ਦੇ ਪੁਰਾਣੇ ਪ੍ਰਧਾਨਾਂ ਨਾਲ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਹਨਾਂ ਫੋਟੋਆਂ ਵਿੱਚ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਲਾਲ ਸਿੰਘ ਤਾਂ ਮੌਜੂਦ ਰਹੇ ਪਰ ਇਸ ਪੋਸਟ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਸਿਧੂ ਦੀ ਤਸਵੀਰ ਨਜ਼ਰ ਨਹੀਂ ਆਈ। ਇਹ ਵੀ ਸਵਾਲ ਹੈ ਕਿ ਕੀ ਸਿੱਧੂ ਅਤੇ ਕੈਪਟਨ ਦੀ ਜੋੜੀ ਮੁੜ ਖੜੀ ਹੋ ਸਕਦੀ ਹੈ ਜਾਂ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਚਲਦਾ ਰਹੇਗਾ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ