ਸਿੱਧੂ ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਣਗੇ ਕੈਪਟਨ ਅਮਰਿੰਦਰ ! ਕੁਲਜੀਤ ਨਾਗਰਾ ਪਹੁੰਚੇ ਕੈਪਟਨ ਕੋਲ

ਸਿੱਧੂ ਦੀ ਤਾਜਪੋਸ਼ੀ ‘ਚ ਕੀ ਆਉਣਗੇ ਕੈਪਟਨ ਅਮਰਿੰਦਰ ਸਿੰਘ, ਇਹ ਸਵਾਲ ਪੰਜਾਬ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਜ਼ਿਹਨ ਵਿੱਚ ਵੀ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਸ਼ੁਕਰਵਾਰ ਨੂੰ 11 ਵਜੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਜਾਣਾ ਹੈ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ, ਜਿਸ ਵਿੱਚ ਕਾਂਗਰਸੀ ਵਿਧਾਇਕਾਂ ਦੇ ਨਾਲ ਮੰਤਰੀ ਅਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਮੌਜੂਦ ਰਹੇ। ਨਵਜੋਤ ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਵੀ ਲਗਾਏ ਗਏ ਹਨ ਜਿੰਨਾਂ ਵਿੱਚ ਸੰਗਤ ਗਿਲਜ਼ੀਆਂ ਅਤੇ ਕੁਲਜੀਤ ਨਾਗਰਾ ਦਾ ਨਾਮ ਵੀ ਸ਼ਾਮਲ ਹੈ।

ਵੱਡਾ ਰੇੜਕਾ ਬਣਿਆ ਹੋਇਆ ਹੈ ਕਿ ‘ਕੀ ਨਵਜੋਤ ਸਿੱਧੂ ਦੀ ਤਾਜਪੋਸ਼ੀ ਵਿੱਚ ਕੈਪਟਨ ਅਮਰਿੰਦਰ ਸਿੰਘ ਪਹੁੰਚਣਗੇ?’ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਕੈਪਟਨ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਪਹਿਲਾਂ ਉਹਨਾਂ ਤੋਂ ਮੁਆਫ਼ੀ ਮੰਗਣ ਫਿਰ ਉਹ ਅੱਗੇ ਦੀ ਸੋਚਣਗੇ। ਇਸ ਸਭ ਵਿੱਚ ਹੁਣ ਹਰੀਸ਼ ਰਾਵਤ ਅਤੇ ਕੁਲਜੀਤ ਨਾਗਰਾ ਅੱਗੇ ਆਏ ਹਨ। ਕੁਲਜੀਤ ਨਾਗਰਾ ਜਿੰਨਾ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ, ਉਹਨਾਂ ਦਾ ਕਹਿਣਾ ਹੈ ਕਿ ਹਰੀਸ਼ ਰਾਵਤ ਨੇ ਪੱਕੇ ਤੌਰ ‘ਤੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਜ਼ਰੂਰ ਸਿੱਧੂ ਦੀ ਤਾਜਪੋਸ਼ੀ ਦੌਰਾਨ ਮੌਜੂਦ ਹੋਣਗੇ। ਇਸ ਲਈ ਕੁਲਜੀਤ ਨਾਗਰਾ ਕੈਪਟਨ ਨੂੰ ਸੱਦਾ ਦੇਣ ਜਾ ਰਹੇ ਹਨ।

ਪੰਜਾਬ ਕਾਂਗਰਸ ਦੇ ਚੰਡੀਗੜ੍ਹ ਦਫ਼ਤਰ ਵਿਖੇ ਨਵਜੋਤ ਸਿੱਧੂ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਨਵਜੋਤ ਸਿੱਧੂ ਦੇ ਵੱਡੇ ਪੋਸਟਰ ਤਿਆਰ ਕਰਕੇ ਲਗਾਏ ਗਏ ਹਨ। ਸਿੱਧੂ ਸਰਦਾਰ ਦੇ ਨਾਮ ਹੇਠ ਵੱਡੇ ਪੋਸਟਰ ਬਣਾਏ ਗਏ ਹਨ। ਕਿਹਾ ਜਾ ਰਿਹਾ ਨਵਜੋਤ ਸਿੱਧੂ ਦੇ ਆਉਣ ਨਾਲ ਪੰਜਾਬ ਕਾਂਗਰਸ ਮਜਬੂਤ ਹੋਈ ਹੈ ਪਰ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਦੇ ਵਿਚਕਾਰਲਾ ਰੇੜਕਾ ਕੁਝ ਹੋਰ ਹੀ ਸਵਾਲ ਖੜ੍ਹੇ ਕਰ ਰਿਹਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੰਤਰ ਮੰਤਰ ‘ਤੇ ਕਿਸਾਨ ਸੰਸਦ ਸ਼ੁਰੂ, ਪਹਿਲਾ ਮਤਾ ਪਾਸ, ਸ਼ਹੀਦਾਂ ਨੂੰ ਸ਼ਰਧਾਂਜਲੀ, ਸਰਕਾਰ ਦੀ ਮਨਸ਼ਾ ‘ਤੇ ਸ਼ੱਕ

ਆਪਣੇ ਵਿਧਾਇਕਾਂ ਨਾਲ ਸਿੱਧੂ ਦੀ ਤਾਜਪੋਸ਼ੀ ‘ਚ ਪਹੁੰਚਣਗੇ ਕੈਪਟਨ ਅਮਰਿੰਦਰ, ਲੱਗੀ ਮੋਹਰ