ਟੋਕੀਓ ਓਲਿੰਪਿਕ 2020 : ਭਾਰਤ ਦੀ Table Tennis ‘ਚ ਮਜਬੂਤ ਸ਼ੁਰੂਆਤ, 2 ਖਿਡਾਰੀ ਪਹੁੰਚੇ ਦੂਜੇ ਰਾਊਂਡ ‘ਚ
ਟੋਕੀਓ ਓਲਿੰਪਿਕ 2020 ਵਿੱਚ ਭਾਰਤ ਨੂੰ ਚੰਗੀ ਸ਼ੁਰੂਆਤ ਵੀ ਮਿਲੀ ਅਤੇ ਕਈ ਪਾਸੇ ਨਿਰਾਸ਼ਾ ਵੀ ਹੱਥ ਆਈ।
Table Tennis ਦੇ ਸਿੰਗਲ ਮੈਚ ਵਿੱਚ ਅੱਜ 2 ਦਾਅਵੇਦਾਰੀਆਂ ਪੇਸ਼ ਕੀਤੀਆਂ ਗਈਆਂ, ਜਿੰਨਾ ਵਿਚੋਂ ਦੋਵਾਂ ਨੇ ਪਹਿਲੇ ਰਾਊਂਡ ਵਿੱਚ ਜਿੱਤ ਦਰਜ ਕੀਤੀ।
ਮਨੀਕਾ ਬੱਤਰਾ ਨੇ ਬ੍ਰਿਟੇਨ ਦੀ ਟਿਨ-ਟਿਨ ਹੋ ਨੂੰ ਪਹਿਲੇ ਹੀ ਸਿੱਧੇ 4 ਸੈਟਾਂ ਵਿੱਚ ਮਾਤ ਦੇ ਦਿੱਤੀ।
ਦੂਜਾ ਮੈਚ ਭਾਰਤ ਦੀ ਸੁਰਿਥਾ ਮੁਖਰਜੀ ਨੇ ਸਵੀਡਨ ਦੀ ਲਿੰਡਾ ਦੇ ਖਿਲਾਫ਼ ਖੇਡਿਆ ਅਤੇ 4-3 ਨਾਲ ਜਿੱਤ ਹਾਸਲ ਕੀਤੀ। ਦੋਵਾਂ ਵੱਲੋਂ ਦੂਜੇ ਦੌਰ ਵਿੱਚ ਪ੍ਰਵੇਸ਼ ਕੀਤਾ ਗਿਆ।
ਡਬਲ ਬੈਡਮਿੰਟਨ ਪੁਰਸ਼ ਟੀਮ ਨੇ ਵੀ 2-1 ਨਾਲ ਜਿੱਤ ਦਰਜ ਕੀਤੀ।
ਹਾਕੀ ਵਿੱਚ ਪੁਰਸ਼ ਟੀਮ ਨੇ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਖਿਲਾਫ਼ ਜਿੱਤਿਆ।
ਪੁਰਸ਼ ਸਿੰਗਲ ਟੈਨਿਸ ਵਿੱਚ ਭਾਰਤ ਦੇ ਸੁਮੀਤ ਨੇ ਪਹਿਲਾ ਰਾਊਂਡ ਜਿੱਤਿਆ ਅਤੇ ਅਗਲੇ ਰਾਊਂਡ ਵਿੱਚ ਪ੍ਰਵੇਸ਼ ਹਾਸਲ ਕੀਤਾ।
ਤੀਰਅੰਦਾਜ਼ੀ ਵਿੱਚ ਵੀ ਭਾਰਤ ਨੇ ਇੱਕ ਮੇਚ ਹਾਰਿਆ ਅਤੇ ਇੱਕ ਜਿੱਤਿਆ।
ਭਾਰਤ ਲਈ ਸਭ ਤੋਂ ਪਹਿਲਾਂ ਮੈਡਲ ਮੀਰਾ ਬਾਈ ਚਾਨੂੰ ਨੇ ਜਿੱਤਿਆ। ਚਾਨੂੰ ਨੇ ਵੈਟ ਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ